Galaxy Note 7 ਲਾਂਚ ਹੋਣ ਤੋਂ ਬਾਅਦ 14,000 ਰੁਪਏ ਘਟ ਹੋਈ ਇਸ ਸਮਾਰਟਫੋਨ ਦੀ ਕੀਮਤ

Thursday, Aug 04, 2016 - 12:12 PM (IST)

Galaxy Note 7 ਲਾਂਚ ਹੋਣ ਤੋਂ ਬਾਅਦ 14,000 ਰੁਪਏ ਘਟ ਹੋਈ ਇਸ ਸਮਾਰਟਫੋਨ ਦੀ ਕੀਮਤ

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੀਆਂ ਤਕਨੀਕੀ ਖੂਬੀਆਂ ਕਾਰਨ ਪੂਰੀ ਦੁਨੀਆ ''ਚ ਜਾਣੀ ਜਾਂਦੀ ਹੈ। ਕੰਪਨੀ ਦੁਆਰਾ ਲਾਂਚ ਕੀਤੇ ਜਾਣ ਵਾਲੇ ਪ੍ਰੋਡਕਟ ''ਚ ਹਰ ਵਾਰ ਕੁਝ ਨਵੇਂ ਆਕਰਸ਼ਕ ਫੀਚਰਸ ਦੇਖਣ ਨੂੰ ਮਿਲਦੇ ਹਨ। ਹਾਲ ਹੀ ''ਚ ਸੈਮਸੰਗ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਨੋਟ 7 ਲਾਂਚ ਕੀਤਾ ਹੈ ਜਿਸ ਦੇ ਲਾਂਚ ਹੁੰੰਦੇ ਹੀ ਗਲੈਕਸੀ ਨੋਟ 5 ਦੀ ਕੀਮਤ ''ਚ ਭਾਰੀ ਕਟੌਤੀ ਦੇਖਣ ਨੂੰ ਮਿਲੀ ਹੈ। 54,000 ਰੁਪਏ ਦੀ ਕੀਮਤ ''ਚ ਲਾਂਚ ਹੋਇਆ ਫੈਬਲੇਟ ਨੋਟ 5 ਹੁਣ 40,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

Galaxy Note 5 ਦੇ ਫੀਚਰਸ-

ਡਿਸਪਲੇ - 5.7-ਇੰਚ ਦੀ ਕਵਾਡ 84 ਸੁਪਰ AMOLED ਡਿਸਪਲੇ, ਰੈਜ਼ੋਲਿਊਸ਼ਨ 1440x2560 ਪਿਕਸਲ

ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਲਾਸ 4

ਪ੍ਰੋਸੈਸਰ - 2.1GHz ਆਕਟਾ-ਕੋਰ Exynos 7420 

ਰੈਮ           - 4GB

ਓ. ਐੱਸ - ਐਂਡ੍ਰਾਇਡ 5.1.1 ਲੋਲੀਪਾਪ 

ਕੈਮਰਾ  - LED ਫ਼ਲੈਸ਼,16 MP ਰਿਅਰ ਕੈਮਰਾ, 5 MP ਫ੍ਰੰਟ ਫੇਸਿੰਗ ਕੈਮਰਾ

ਬੈਟਰੀ        - 3,000mAh ਬੈਟਰੀ

ਸੈਂਸਰ   - ਫਿੰਗਰਪ੍ਰਿੰਟ ਸਕੈਨਰ


Related News