8GB ਰੈਮ ਤੇ 48MP ਕੇਮਰੇ ਨਾਲ ਲਾਂਚ ਹੋਇਆ ਸੈਮਸੰਗ ਦਾ 5ਜੀ ਸਮਾਰਟਫੋਨ

04/28/2021 4:03:15 PM

ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਭਾਰਤ ’ਚ ਆਪਣੇ ਮਿਡ-ਰੇਂਜ 5ਜੀ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ M42 5G M-ਸੀਰੀਜ਼ ਦਾ ਪਹਿਲਾ ਫੋਨ ਹੈ ਜਿਸ ਨੂੰ ਸੈਮਸੰਗ ਪੇਅ ਨਾਲ ਲਿਆਇਆ ਗਿਆ ਹੈ ਜੋ ਕਿ ਸੈਮਸੰਗ ਦੀ ਮੋਬਾਇਲ ਪੇਮੈਂਟ ਸੁਵਿਧਾ ਹੈ। ਇਸ ਦੇ ਨਾਲ ਹੀ ਫੋਨ ’ਚ ਸੈਮਸੰਗ Knox ਮੋਬਾਇਲ ਸਕਿਓਰਿਟੀ ਵੀ ਦਿੱਤੀ ਗਈ ਹੈ। ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਲਿਆਏ ਗਏ ਇਸ ਫੋਨ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫੋਨ ’ਚ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਅਤੇ 5,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ ਜੋ ਕਿ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

Samsung Galaxy M42 5G ਦੀ ਕੀਮਤ
ਇਸ ਫੋਨ ਨੂੰ ਕੰਪਨੀ ਦੋ ਸਟੋਰੇਜ ਆਪਸ਼ਨ ਨਾਲ ਲੈ ਕੇ ਆਈ ਹੈ। ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਭਾਰਤ ’ਚ 21,999 ਰੁਪਏ ਰੱਖੀ ਗਈ ਹੈ, ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ ਦੱਸੀ ਗਈ ਹੈ। ਹਾਲਾਂਕਿ, ਇੰਟ੍ਰੋਡਕਟਰੀ ਕੀਮਤ ਤਹਿਤ ਅਜੇ ਇਸ ਫੋਨ ਦੇ 6 ਜੀ.ਬੀ. ਮਾਡਲ ਨੂੰ 19,999 ਰੁਪਏ ਅਤੇ 8 ਜੀ.ਬੀ. ਮਾਡਲ ਨੂੰ 21,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 1 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਅਤੇ ਸੈਮਸੰਗ ਇੰਡੀਆ ਦੀ ਵੈੱਬਸਾਈਟ ਤੋਂ ਖ਼ਰੀਦ ਸਕੋਗੇ। ਫੋਨ ਪ੍ਰਿਜ਼ਮ ਡਾਟ ਬਲੈਕ ਅਤੇ ਪ੍ਰਿਜ਼ਮ ਡਾਟ ਗ੍ਰੇਅ ’ਚ ਆਉਂਦਾ ਹੈ। 

Samsung Galaxy M42 5G ਦੇ ਫੀਚਰਜ਼
ਡਿਸਪਲੇਅ    - 6.6-ਇੰਚ ਦੀ ਐੱਚ.ਡੀ.+, ਸੁਪਰ ਅਮੋਲੇਡ, ਇਨਫਿਨਿਟੀ-ਯੂ
ਪ੍ਰੋਸੈਸਰ    - ਕੁਆਲਕਾਮ, ਸਨੈਪਡ੍ਰੈਗਨ 750ਜੀ
ਰੈਮ    - 6GB/ 8GB
ਸਟੋਰੇਜ    - 128GB
ਓ.ਐੱਸ.    - Android 11 ’ਤੇ ਆਧਾਰਿਤ One UI 3.1
ਰੀਅਰ ਕੈਮਰਾ    - 48MP (ਪ੍ਰਾਈਮਰੀ ਸੈਂਸਰ) + 8MP (ਅਲਟਰਾ ਵਾਈਡ ਲੈੱਨਜ਼) + 5MP (ਮੈਕ੍ਰੋ ਸੈਂਸਰ) +  (5MP ਡੈਪਥ ਸੈਂਸਰ)
ਫਰੰਟ ਕੈਮਰਾ    - 20MP
ਬੈਟਰੀ    - 5,000 mAh (15W ਫਾਸਟ ਚਾਰਜਿੰਗ ਦੀ ਸੁਪੋਰਟ)


Rakesh

Content Editor

Related News