20 ਜੂਨ ਨੂੰ ਹੋਵੇਗੀ ਸੈਮਸੰਗ ਗਲੈਕਸੀ M40 ਦੀ ਅਗਲੀ ਸੇਲ, ਕੰਪਨੀ ਨੇ ਟਵੀਟਰ ''ਤੇ ਦਿੱਤੀ ਜਾਣਕਾਰੀ
Wednesday, Jun 19, 2019 - 12:54 AM (IST)

ਗੈਜੇਟ ਡੈਸਕ—ਸੈਮਸੰਗ ਗਲੈਕਸੀ ਐੱਮ40 ਦੀ ਅਗਲੀ ਸੇਲ ਭਾਰਤ 'ਚ 20 ਜੂਨ ਨੂੰ ਆਯੋਜਿਤ ਕੀਤੀ ਜਾਵੇਗਾ। ਕੰਪਨੀ ਨੇ ਆਪਣੇ ਆਫੀਸ਼ੀਅਲ ਟਵੀਟਰ ਅਕਾਊਂਟ ਤੋਂ ਇਸ ਦੀ ਜਾਣਕਾਰੀ, ਪਹਿਲੀ ਸੇਲ ਹੋਸਟ ਕਰਨ ਤੋਂ ਬਾਅਦ ਦਿੱਤੀ ਹੈ। ਇਨਫਿਨਿਟੀ-ਓ ਡਿਸਪਲੇਅ ਅਤੇ ਸਕਰੀਨ ਸਾਊਂਡ ਟੈਕਨਾਲੋਜੀ ਵਰਗੀ ਖੂਬੀਆਂ ਵਾਲੇ ਇਸ ਫੋਨ ਨੂੰ ਅਗਲੀ ਸੇਲ 'ਚ ਐਮਾਜ਼ੋਨ ਅਤੇ ਸੈਮਸੰਗ ਦੇ ਆਨਲਾਈਨ ਸਟੋਰ ਤੋਂ ਖਰੀਦਿਆਂ ਜਾ ਸਕੇਗਾ। ਕੰਪਨੀ ਨੇ ਟਵੀਟ ਕੀਤਾ ਕਿ ਸੈਮਸੰਗ ਗਲੈਕਸੀ 40 ਸਮਾਰਟਫੋਨ 20 ਜੂਨ ਨੂੰ ਦੁਪਹਿਰ 12 ਵਜੇ ਅਗਲੀ ਸੇਲ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਕੋਈ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਸੇਲ 'ਚ ਇਸ ਫੋਨ ਦੀ ਕਿੰਨੀ ਯੂਨੀਟਸ ਦੀ ਵਿਕਰੀ ਹੋਈ।
Love begets love. Thank you for the overwhelming response. Next sale on 20th June, 12 noon.
— Samsung India (@SamsungIndia) June 18, 2019
Get notified on Amazon: https://t.co/hqQJbPwoos or Samsung India: https://t.co/PjIGbSIArS#SamsungM40 #OMG pic.twitter.com/wmPf2y9UCI
ਕੀਮਤ ਅਤੇ ਲਾਂਚ ਆਫਰਸ
ਭਾਰਤ 'ਚ ਸੈਮਸੰਗ ਗਲੈਕਸੀ ਐੱਮ40 ਸਮਾਰਟਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਇਹ ਸਮਾਰਟਫੋਨ ਦੋ ਕਲਰ ਆਪਸ਼ਨ ਮਿਡਨਾਈਟ ਬਲੂ ਅਤੇ ਸੀਵਾਟਰ ਬਲੂ ਨਾਲ ਖਰੀਦਿਆਂ ਜਾ ਸਕੇਗਾ। ਲਾਂਚ ਆਫਰਸ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਮ40 ਖਰੀਦਣ 'ਤੇ ਰਿਲਾਇੰਸ ਜਿਓ ਵੱਲੋਂ 198 ਰੁਪਏ ਅਤੇ 299 ਰੁਪਏ ਦੇ ਪ੍ਰੀਪੇਡ ਰਿਚਾਰਜ 'ਤੇ ਡਾਟਾ ਬੈਨੀਫਿਟਸ ਮਿਲਣਗੇ। ਨਾਲ ਹੀ ਵੋਡਾਫੋਨ ਆਈਡੀਆ ਕਸਟਮਰਸ ਨੂੰ 255 ਰੁਪਏ ਦੇ ਰਿਚਾਰਜ 'ਤੇ 3,750 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਦੇ ਨਾਲ ਹੀ ਵੋਡਾਫੋਨ ਆਈਡੀਆ ਕਸਟਮਰਸ ਨੂੰ 18 ਮਹੀਨਿਆਂ ਤਕ ਲਈ ਅਡੀਸ਼ਨਲ 0.5 ਜੀ.ਬੀ. ਡਾਟਾ ਵੀ ਮਿਲੇਗਾ।
ਸੈਮਸੰਗ ਗਲੈਕਸੀ ਐੱਮ40 ਦੇ ਫੀਚਰਸ
ਸੈਮਸੰਗ ਗਲੈਕਸੀ ਐੱਮ40 ਸਮਾਰਟਫੋਨ 'ਚ 6.3 ਇੰਚ ਫੁਲ ਐੱਚ.ਡੀ.+ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਨਾਲ 6ਜੀ.ਬੀ. ਰੈਮ+128ਜੀ.ਬੀ.ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ 'ਚ ਲੇਟੈਸਟ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ ਨਾਲ ਸੈਮਸੰਗ ਵਨ ਯੂ.ਆਈ. ਇਸ ਸਮਾਰਟਫੋਨ 'ਚ ਮਿਲਦਾ ਹੈ। ਇਸ ਦੇ ਨਾਲ ਹੀ ਡਿਵਾਈਸ 'ਚ ਸਕਰੀਨ ਸਾਊਂਡ ਟੈਕਨਾਲੋਜੀ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਬਿਨਾਂ ਕਿਸੇ ਈਅਰਪੀਸ ਦੇ ਯੂਜ਼ਰਸ ਸਕਰੀਨ ਨਾਲ ਕਿਸੇ ਵੀ ਹਿੱਸੇ ਨੂੰ ਕੰਨ ਕੋਲ ਰੱਖ ਕੇ ਗੱਲ ਕਰ ਸਕਦੇ ਹੋ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਫੋਟੋਗ੍ਰਾਫੀ ਲਈ ਇਸ 'ਚ 32+5+8 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਸ, 5 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 32 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ 'ਚ ਲੋ-ਲਾਈਟ ਫੋਟੋਗ੍ਰਾਫੀ ਲਈ ਕਈ ਮੋਡ ਅਤੇ ਏ.ਆਈ. ਸਪੋਰਟ ਮਿਲਦਾ ਹੈ। ਲਾਈਵ ਫੋਕਸ, ਸਲੋਮੋ ਅਤੇ ਹਾਈਪਰਲੈਪਸ ਵਰਗੇ ਫੀਚਰਸ ਵੀ ਕੈਮਰੇ 'ਚ ਮਿਲਦੇ ਹਨ।