ਸੈਮਸੰਗ ਨੇ ਪੇਸ਼ ਕੀਤਾ ਗਲੈਕਸੀ M21 ਦਾ ਨਵਾਂ ਅਵਤਾਰ, ਜਾਣੋ ਕੀਮਤ ਤੇ ਫੀਚਰਜ਼

Wednesday, Oct 07, 2020 - 12:35 PM (IST)

ਸੈਮਸੰਗ ਨੇ ਪੇਸ਼ ਕੀਤਾ ਗਲੈਕਸੀ M21 ਦਾ ਨਵਾਂ ਅਵਤਾਰ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਸੈਮਸੰਗ ਨੇ ਇਸੇ ਸਾਲ ਭਾਰਤੀ ਬਾਜ਼ਾਰ ’ਚ ਗਲੈਕਸੀ M21 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਹ ਦੋ ਰੰਗਾਂ ’ਚ ਪੇਸ਼ ਕੀਤਾ ਗਿਆ ਸੀ ਪਰ ਹੁਣ ਕੰਪਨੀ ਨੇ ਇਸ ਸਮਾਰਟਫਨ ਨੂੰ ਨਵੇਂ ‘ਆਈਸਬਰਗ ਬਲਿਊ’ ਰੰਗ ’ਚ ਵੀ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਨਵੇਂ ਰੰਗ ਦੇ ਨਾਲ ਸਭ ਤੋਂ ਪਹਿਲਾਂ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ’ਤੇ ਉਪਲੱਬਧ ਕੀਤਾ ਹੈ। 

ਗਲੈਕਸੀ M21 ਦੀ ਕੀਮਤ
ਸੈਮਸੰਗ ਗਲੈਕਸੀ M21 ਦੇ ਇਸ ਨਵੇਂ ਫੋਨ ਦੇ 4 ਜੀ.ਬੀ. ਰੈਮ+ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 15,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਆਈਸਬਰਗ ਬਲਿਊ ਤੋਂ ਇਲਾਵਾ ਇਹ ਫੋਨ ਬਲਿਊ ਅਤੇ ਬਲੈਕ ਰੰਗ ’ਚ ਵਿਕਰੀ ਲਈ ਉਪਲੱਬਧ ਹੈ।

ਫੋਨ ਦੇ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਸੁਪਰ AMOLED, FHD+, (2340 x 1080 ਪਿਕਸਲ ਰੈਜ਼ੋਲਿਊਸ਼ਨ), 404ppi
ਪ੍ਰੋਸੈਸਰ    - Exynos 9611 ਆਕਟਾ-ਕੋਰ
ਰੈਮ    - 4GB/6GB
ਸਟੋਰੇਜ    - 64GB/128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP (ਪ੍ਰਾਈਮਰੀ)+ 8MP (ਅਲਟਰਾ ਵਾਈਡ) + 2MP (ਡੈਪਥ) 
ਫਰੰਟ ਕੈਮਰਾ    - 20MP
ਬੈਟਰੀ    - 6,000mAh
ਕੁਨੈਕਟੀਵਿਟੀ    - ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., 4ਜੀ, ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ


author

Rakesh

Content Editor

Related News