6,000mAh ਬੈਟਰੀ ਵਾਲਾ ਸੈਮਸੰਗ ਦਾ ਨਵਾਂ ਫੋਨ ਲਾਂਚ, ਕਿਫ਼ਾਇਤੀ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰ
Thursday, Mar 11, 2021 - 05:17 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਖ਼ਿਰਕਾਰ ਆਪਣੇ ਬਜਟ ਸਮਾਰਟਫੋਨ ਗਲੈਕਸੀ ਐੱਮ12 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨੂੰ 90Hz ਦੀ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਅਤੇ 6,000mAh ਦੀ ਬੈਟਰੀ ਨਾਲ ਲਿਆਇਆ ਗਿਆ ਹੈ। ਇਸ ਫੋਨ ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟਰੇਜ ਵਾਲੇ ਮਾਡਲ ਦੀ ਕੀਮਤ 13,499 ਰੁਪਏ ਰੱਖੀ ਗਈ ਹੈ। ਇਸ ਦੇ ਵਿਕਰੀ 18 ਮਾਰਚ ਨੂੰ ਦੁਪਹਿਰ 12 ਵਜੇ ਤੋਂ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋਵੇਗੀ। ਉਥੇ ਹੀ ਜੇਕਰ ਤੁਸੀਂ ਪ੍ਰਾਈਮ ਮੈਂਬਰ ਹੋ ਤਾਂ ਤੁਹਾਡੇ ਲਈ ਇਹ ਸਿਲ 24 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਵੇਗੀ।
Samsung Galaxy M12 ਦੇ ਫੀਚਰਜ਼
| ਡਿਸਪਲੇਅ | 6.5 ਇੰਚ ਦੀ ਟੀ.ਐੱਫ.ਟੀ. 720x1600 ਪਿਕਸਲ ਰੈਜ਼ੋਲਿਊਸ਼ਨ |
| ਪ੍ਰੋਸੈਸਰ | ਐਕਸੀਨੋਸ 800 |
| ਰੈਮ | 4 ਜੀ.ਬੀ./6 ਜੀ.ਬੀ. |
| ਸਟੋਰੇਜ | 64 ਜੀ.ਬੀ./128 ਜੀ.ਬੀ. |
| ਓ.ਐੱਸ. | ਐਂਡਰਾਇਜ ’ਤੇ ਆਧਾਰਿਤ One UI Core OS |
| ਰੀਅਰ ਕੈਮਰਾ | 48MP+5MP+2MP+2MP |
| ਫਰੰਟ ਕੈਮਰਾ | 8MP |
| ਬੈਟਰੀ | 6,000mAh |
| ਕੁਨੈਕਟੀਵਿਟੀ | 4G LTE, Wi-Fi 802.11 b/g/n, ਬਲੂਟੂਥ 5.0, GPS/ A-GPS, USB ਟਾਈਪ-C ਅਤੇ ਇਕ 3.5mm ਹੈੱਡਫੋਨ ਜੈੱਕ |
