ਸੈਮਸੰਗ ਦੇ ਇਸ ਡਿਊਲ ਕੈਮਰੇ ਵਾਲੇ ਸਮਾਰਟਫੋਨ ਦੀ ਕੀਮਤ ''ਚ ਕੀਤੀ ਗਈ ਕਟੌਤੀ, ਜਾਣੋ ਕੀਮਤ

Tuesday, Jul 31, 2018 - 08:22 PM (IST)

ਸੈਮਸੰਗ ਦੇ ਇਸ ਡਿਊਲ ਕੈਮਰੇ ਵਾਲੇ ਸਮਾਰਟਫੋਨ ਦੀ ਕੀਮਤ ''ਚ ਕੀਤੀ ਗਈ ਕਟੌਤੀ, ਜਾਣੋ ਕੀਮਤ

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦਾ 16,990 ਰੁਪਏ 'ਚ ਲਾਂਚ ਹੋਇਆ ਗਲੈਕਸੀ J7 ਡੁਓ ਦੀ ਕੀਮਤ 'ਚ ਇਕ ਵਾਰ ਫਿਰ ਤੋਂ ਕਟੌਤੀ ਕੀਤੀ ਗਈ ਹੈ। ਕਟੌਤੀ ਤੋਂ ਬਾਅਦ ਇਹ ਸਮਾਰਟਫੋਨ 13,990 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਅਸਲ 'ਚ ਸੈਮਸੰਗ ਨੇ ਗਲੈਕਸੀ J7 ਡੁਓ ਸਮਾਰਟਫੋਨ ਦੀ ਕੀਮਤ 'ਚ ਤੀਜੀ ਵਾਰ ਕਟੌਤੀ ਕਰ ਦਿੱਤੀ ਹੈ। 

ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਗਲੈਕਸੀ J ਡੁਓ ਜਦ ਤੋਂ ਲਾਂਚ ਹੋਇਆ ਹੈ ਉਦੋਂ ਤੋਂ ਕੰਪਨੀ ਹਰ ਮਹੀਨੇ ਇਸ ਦੀ ਕੀਮਤ 'ਚ ਕਟੌਤੀ ਕਰ ਰਹੀ ਹੈ। ਲਾਂਚ ਦੇ ਇੱਕ ਮਹੀਨੇ ਬਾਅਦ ਹੀ ਮਈ 'ਚ 1000 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਸੀ ਤੇ ਇਹ 15,990 ਰੁਪਏ 'ਚ ਵਿਕਣ ਲਗਾ ਸੀ। ਪਰ ਜੂਨ ਮਹੀਨੇ 'ਚ ਫਿਰ ਤੋਂ 1000 ਰੁਪਏ ਪ੍ਰਾਈਸ ਕੱਟ ਤੋਂ ਬਾਅਦ 14,990 ਰੁਪਏ 'ਚ ਵਿਕਰੀ ਲਈ ਉਪਲੱਬਧ ਹੋ ਗਿਆ। ਹੁਣ ਤੀਜੀ ਵਾਰ ਜੁਲਾਈ ਮਹੀਨੇ 'ਚ ਕੰਪਨੀ ਨੇ ਗਲੈਕਸੀ J7 ਡੁਓ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। 

ਸੈਮਸੰਗ ਗਲੈਕਸੀ J7 ਡੁਓ ਅਮੇਜ਼ਾਨ ਇੰਡੀਆ 'ਤੇ ਹੁਣ 13,990 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਬਲੈਕ ਤੇ ਗੋਲਡ ਕਲਰ ਆਪਸ਼ਨ ਦੇ ਨਾਲ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਜੇਕਰ ਬਾਜ਼ਾਰ 'ਚ ਉਪਲੱਬਧ ਹੋਰ ਬਰਾਂਡ ਦੇ ਸਮਾਰਟਫੋਨਸ ਨਾਲ ਤੁਲਣਾ ਕਰੀਏ ਤਾਂ ਗਲੈਕਸੀ J7 ਡੁਓ ਕਾਫੀ ਪਿੱਛੇ ਨਜ਼ਰ ਆਉਂਦਾ ਹੈ।

 

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 5.5-ਇੰਚ ਦੀ HD ਸੁਪਰ AMOLED ਡਿਸਪਲੇਅ ਹੈ। ਇਸ ਡਿਵਾਇਸ 'ਚ 472 ਰੈਮ ਅਤੇ 3272 ਇੰਟਰਨਲ ਸਟੋਰੇਜ਼ ਹੈ ਜਿਸ ਨੂੰ 25672 ਤੱਕ ਮਾਇਕ੍ਰੋ ਐੈੱਸ. ਡੀ. ਕਾਰਡ ਸਲਾਟ ਤੋਂ ਵਧਾਇਆ ਜਾ ਸਕਦਾ ਹੈ। ਸੈਮਸੰਗ J7 ਡੁਓ 'ਚ 3000mAh ਦੀ ਬੈਟਰੀ ਹੈ ਅਤੇ ਇਹ ਲੇਟੈਸਟ ਐਂਡ੍ਰਾਇਡ ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 1.6GHz ਆਕਟਾ-ਕੋਰ ਐਕਸੀਨਾਸ ਪ੍ਰੋਸੈਸਰ ਹੈ।

ਕੈਮਰਾ
ਇਸ 'ਚ 13MP ਅਤੇ 5MP ਦੇ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਇਸ ਦੇ ਨਾਲ ਹੀ ਇਸ 'ਚ ਅਪਰਚਰ f/1.9 ਅਤੇ LED ਫਲੈਸ਼ ਲਾਈਟ ਦੀ ਸਹੂਲਤ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਗਲੈਕਸੀ J7 ਡੁਓ 'ਚ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈੱਕਟੀਵਿਟੀ ਲਈ 4G VoLTE , ਵਾਈ-ਫਾਈ 802.11 a/b/g/n/ac, ਬਲੂਟੁੱਥ 4.0, GPS,USB ਟਾਈਪ 2.0 ਅਤੇ ਡਿਊਲ ਸਿਮ ਸਲਾਟ ਦੀ ਸਹੂਲਤ ਮਿਲਦੀ ਹੈ। ਇਸ ਡਿਵਾਇਸ ਦਾ ਕੁੱਲ ਮਾਪ 153.5x77.2x8.2 ਮਿ. ਮੀ ਹੈ ਅਤੇ ਭਾਰ 174 ਗਰਾਮ ਹੈ। ਇਹ ਸਮਾਰਟਫੋਨ ਐਕਸੀਲੇਰੋਮੀਟਰ, ਫਿੰਗਰਪ੍ਰਿੰਟ ਸੈਂਸਰ ਅਤੇ ਪ੍ਰਾਕਸਿਮਿਟੀ ਸੈਂਸਰ ਖੂਬੀ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਵੀ ਹੈ, ਜਿਸ ਦੇ ਨਾਲ ਤੁਸੀਂ ਆਪਣੇ ਫੇਸ ਤੋਂ ਡਿਵਾਇਸ ਨੂੰ ਅਨਲਾਕ ਕਰ ਸਕੋਗੇ।


Related News