ਸੈਮਸੰਗ ਜਲਦ ਲਾਂਚ ਕਰਨ ਵਾਲੀ ਹੈ ਗਲੈਕਸੀ F62 ਸਮਾਰਟਫੋਨ
Friday, Dec 04, 2020 - 05:52 PM (IST)

ਗੈਜੇਟ ਡੈਸਕ– ਸੈਮਸੰਗ ਆਪਣੀ ਗਲੈਕਸੀ F-ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਗਲੈਕਸੀ F62 ਨਾਮ ਨਾਲ ਲਿਆਇਆ ਜਾਵੇਗਾ। ਇਸ ਅਪਕਮਿੰਗ ਸਮਾਰਟਫੋਨ ਨੂੰ ਹਾਲ ਹੀ ’ਚ ਸਰਟੀਫਿਕੇਸ਼ਨ ਵੈੱਬਸਾਈਟ ਗੀਕਬੈਂਚ ’ਤੇ ਲਿਸਟ ਕੀਤਾ ਗਿਆ ਹੈ। ਇਸ ਫੋਨ ਦਾ ਮਾਡਲ ਨੰਬਰ SM-E625F ਦੱਸਿਆ ਜਾ ਰਿਹਾ ਹੈ। ਗੀਕਬੈਂਚ ਲਿਸਟਿੰਗ ਮੁਤਾਬਕ, ਇਸ ਫੋਨ ਨੂੰ 6 ਜੀ.ਬੀ. ਰੈਮ ਅਤੇ Exynos 9825 ਪ੍ਰੋਸੈਸਰ ਨਾਲ ਲਿਆਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 11 ’ਤੇ ਆਧਾਰਿਤ OneUI COre 3.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੋਵੇਗਾ। ਇਸ ਫੋਨ ਨੂੰ ਸਿੰਗਲ-ਕੋਰ ਟੈਸਟ ’ਚ 763 ਅਤੇ ਮਲਟੀ-ਕੋਰ ਟੈਸਟ ’ਚ 1952 ਸਕੋਰ ਮਿਲਿਆ ਹੈ।
ਅਗਲੇ ਸਾਲ ਤਕ ਲਾਂਚ ਹੋਣ ਦੀ ਉਮੀਦ
ਇਸ ਫੋਨ ਨੂੰ ਕਦੋਂ ਤਕ ਲਾਂਚ ਕੀਤਾ ਜਾਵੇਗਾ ਇਸ ਬਾਰੇ ਫਿਲਹਾਲ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਇਸ ਨੂੰ ਸਾਲ 2021 ਦੀ ਪਹਿਲੀ ਤਿਮਾਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਲਾਂਚ ਕਰ ਦੇਵੇਗੀ।