ਭਾਰਤੀ ਬਾਜ਼ਾਰ ’ਚ ਜਲਦ ਆਉਣ ਵਾਲਾ ਹੈ ਸੈਮਸੰਗ ਦਾ ਨਵਾਂ ਫੋਨ, ਹੋਣਗੇ ਇਹ ਸ਼ਾਨਦਾਰ ਫੀਚਰਜ਼

Saturday, Sep 11, 2021 - 02:11 PM (IST)

ਭਾਰਤੀ ਬਾਜ਼ਾਰ ’ਚ ਜਲਦ ਆਉਣ ਵਾਲਾ ਹੈ ਸੈਮਸੰਗ ਦਾ ਨਵਾਂ ਫੋਨ, ਹੋਣਗੇ ਇਹ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ– ਸੈਮਸੰਗ ਦੀ ਐੱਫ-ਸੀਰੀਜ਼ ਦੇ ਨਵੇਂ ਸਮਾਰਟਫੋਨ ਸੈਮਸੰਗ ਗਲੈਕਸੀ ਐੱਫ-42 5ਜੀ ਦਾ ਸਪੋਰਟ ਪੇਜ ਲਾਈਵ ਹੋ ਗਿਆ ਹੈ। ਇਸ ਰਾਹੀਂ ਪੁਸ਼ਟੀ ਹੋ ਗਈ ਹੈ ਕਿ ਇਹ ਹੈਂਡਸੈੱਟ ਜਲਦ ਭਾਰਤੀ ਬਾਜ਼ਾਰ ’ਚ ਦਸਤਕ ਦੇਣ ਵਾਲਾ ਹੈ। ਹਾਲਾਂਕ, ਇਸ ਸਪੋਰਟ ਪੇਜ ’ਚ ਡਿਵਾਈਸ ਦੀ ਲਾਂਚਿੰਗ ਤਾਰੀਖ ਦਾ ਜ਼ਿਕਰ ਨਹੀਂ ਕੀਤਾ ਗਿਆ। ਇਥੋਂ ਸਿਰਫ ਇਸ ਦੇ ਮਾਡਲ ਨੰਬਰ (SM-E426B) ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਅਗਸਤ ਦੇ ਅਖੀਰ ’ਚ ਐੱਮ-ਸੀਰੀਜ਼ ਦੇ ਗਲੈਕਸੀ ਐੱਮ-32 5ਜੀ ਸਮਾਰਟਫੋਨ ਨੂੰ ਲਾਂਚ ਕੀਤਾ ਸੀ। 

ਮਿਲ ਸਕਦਾ ਹੈ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ
ਹੁਣ ਤਕ ਸਾਹਮਣੇ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਸੈਮਸੰਗ ਗਲੈਕਸੀ ਐੱਫ-42 5ਜੀ ’ਚ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਜਾਵੇਗੀ। ਇਸ ਦਾ ਸਾਈਜ਼ 6.6-ਇੰਚ ਅਤੇ ਰਿਫ੍ਰੈਸ਼ ਰੇਟ 90Hz ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। 

ਸੈਮਸੰਗ ਗਲੈਕਸੀ ਐੱਫ-42 5ਜੀ ਸਮਾਰਟਫੋਨ ’ਚ 5000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਫਾਸਟ ਚਾਰਜਿੰਗ ਤਕਨੀਕ ਸਪੋਰਟ ਨਾਲ ਆਏਗੀ। ਇਸ ਤੋਂ ਇਲਾਵਾ ਸਮਾਰਟਫੋਨ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਮਿਲ ਸਕਦਾ ਹੈ। ਉਥੇ ਹੀ ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। 

Samsung Galaxy F42 5G ਦੀ ਸੰਭਾਵਿਤ ਕੀਮਤ
ਲੀਕਸ ਮੁਤਾਬਕ, Samsung Galaxy F42 5G ਸਮਾਰਟਫੋਨ ਦੀ ਕੀਮਤ ਲਗਭਗ 15,000 ਰੁਪਏ ਰੁਪਏ ਰੱਖੀ ਜਾ ਸਕਦੀ ਹੈ। ਇਸ ਫੋਨ ਦੀ ਅਸਲ ਕੀਮਤ ਦੀ ਜਾਣਕਾਰੀ ਲਾਂਚਿੰਗ ਈਵੈਂਟ ਤੋਂ ਬਾਅਦ ਹੀ ਮਿਲੇਗੀ। 


author

Rakesh

Content Editor

Related News