ਭਾਰਤ ’ਚ 8 ਅਕਤੂਬਰ ਨੂੰ ਲਾਂਚ ਹੋਵੇਗਾ 6,000mAh ਬੈਟਰੀ ਵਾਲਾ Samsung Galaxy F41

Monday, Oct 05, 2020 - 06:27 PM (IST)

ਭਾਰਤ ’ਚ 8 ਅਕਤੂਬਰ ਨੂੰ ਲਾਂਚ ਹੋਵੇਗਾ 6,000mAh ਬੈਟਰੀ ਵਾਲਾ Samsung Galaxy F41

ਗੈਜੇਟ ਡੈਸਕ– ਸੈਮਸੰਗ ਜਲਦ ਆਪਣੇ 6,000mAh ਦੀ ਬੈਟਰੀ ਵਾਲੇ Galaxy F41 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ 8 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਫਲਿਪਕਾਰਟ ਰਾਹੀਂ ਵਿਕਰੀ ਲਈ ਮੁਹੱਈਆ ਕਰੇਗੀ। ਲੀਕ ਕੀਤੀ ਗਈ ਤਸਵੀਰ ਤੋਂ ਪਤਾ ਚਲਦਾ ਹੈ ਕਿ ਇਹ ਫੋਨ ਇਨਫਿਨਿਟੀ-ਯੂ ਨੌਚ ਡਿਜ਼ਾਇਨ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਇਸ ਦੇ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ। ਦੱਸ ਦੇਈਏ ਕਿ ਇਹ ਫੋਨ ‘ਐੱਫ’ ਸੀਰੀਜ਼ ਤਹਿਤ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ ਅਤੇ ਇਸ ਵਿਚ ਮੁੱਖ ਫੀਚਰ ਦੇ ਤੌਰ ’ਤੇ ਗਾਹਕਾਂ ਨੂੰ 6,000mAh ਦੀ ਬੈਟਰੀ ਮਿਲੇਗੀ।

Samsung Galaxy F41 ਦੇ ਲੀਕ ਹੋਏ ਫੀਚਰਜ਼
ਡਿਸਪਲੇਅ    - 6.4-ਇੰਚ ਦੀ ਫੁੱਲ-ਐੱਚ.ਡੀ. ਪਲੱਸ
ਰੈਮ    - 6GB 
ਸਟੋਰੇਜ    - 64GB/128GB
ਪ੍ਰੋਸੈਸਰ    - Exynos 9611 
ਰੀਅਰ ਕੈਮਰਾ    - 64 MP + 8 MP + 5 MP 
ਫਰੰਟ ਕੈਮਰਾ    - 32MP
ਬੈਟਰ    -6,000mAh


author

Rakesh

Content Editor

Related News