Samsung Galaxy F22 ਦੀ ਪਹਿਲੀ ਸੇਲ ਅੱਜ, ਮਿਲੇਗੀ 1,000 ਰੁਪਏ ਦੀ ਛੋਟ

Tuesday, Jul 13, 2021 - 11:29 AM (IST)

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ F-ਸੀਰੀਜ਼ ਤਹਿਤ Samsung Galaxy F22 ਨੂੰ ਭਾਰਤ ’ਚ ਲਾਂਚ ਕੀਤਾ ਹੈ। ਅੱਜ ਯਾਨੀ 13 ਜੁਲਾਈ ਨੂੰ ਇਸ ਫੋਨ ਦੀ ਪਹਿਲੀ ਸੇਲ ਹੈ। ਫੋਨ ਨੂੰ ਅੱਜ ਦੁਪਹਿਰ 12 ਵਜੇ ਸੈਮਸੰਗ ਦੇ ਆਨਲਾਈਨ ਸਟੋਰ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਸੈਮਸੰਗ ਦਾ ਇਹ ਨਵਾਂ ਫੋਨ ਕਾਫੀ ਹੱਦ ਤਕ ਗਲੈਕਸੀ ਏ22 ਵਰਗਾ ਹੀ ਹੈ ਜਿਸ ਨੂੰ ਪਿਛਲੇ ਮਹੀਨੇ ਹੀ ਭਾਰਤੀ ਬਾਜ਼ਾਰ ’ਚ 18,499 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। Samsung Galaxy F22 ’ਚ ਮੀਡੀਆਟੈੱਕ ਹੀਲੀਓ ਜੀ80 ਪ੍ਰੋਸੈਸਰ ਨਾਲ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ ’ਚ 6,000mAh ਦੀ ਬੈਟਰੀ ਹੈ। 

ਇਹ ਵੀ ਪੜ੍ਹੋ– Realme C11 2021 ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

ਕੀਮਤ ਤੇ ਆਫਰ
Samsung Galaxy F22 ਦੋ ਸਟੋਰੇਜ ਮਾਡਲਾਂ ’ਚ ਆਉਂਦਾ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,499 ਰੁਪਏ ਹੈ। ਜਦਕਿ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,499 ਰੁਪਏ ਹੈ। ਫੋਨ ਦੋ ਰੰਗਾਂ- ਡੈਨਿਮ ਬਲਿਊ ਅਤੇ ਡੈਨਿਮ ਬਲੈਕ ’ਚ ਆਉਂਦਾ ਹੈ। ਫੋਨ ਨੂੰ ਫਲਿਪਕਾਰਟ ਤੋਂ 1000 ਰੁਪਏ ਦੀ ਛੋਟ ਨਾਲ ਖਰੀਦਿਆ ਜਾ ਸਕੇਗਾ। 

ਇਹ ਵੀ ਪੜ੍ਹੋ– ਬਿਨਾਂ ਡਾਊਨਲੋਡ ਕੀਤੇ ਇੰਝ ਆਨਲਾਈਨ ਖੇਡੋ Free Fire Game​​​​​​​

Samsung Galaxy F22 ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ ਵਨ ਯੂ.ਆਈ. 3.1 ਹੈ। ਇਸ ਵਿਚ 6.4 ਇੰਚ ਦੀ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x700 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ80 ਪ੍ਰੋਸੈਸਰ ਹੈ। 6 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ

ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥੈ ਲੈੱਨਜ਼ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ​​​​​​​

ਫੋਨ ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ। ਹਾਲਾਂਕਿ ਬਾਕਸ ਨਾਲ 15 ਵਾਟ ਦਾ ਹੀ ਚਾਰਜਰ ਮਿਲੇਗਾ। ਕੁਨੈਕਟੀਵਿਟੀ ਲਈ 4ਜੀ LTE, ਬਲੂਟੂਥ v5, NFC ਵਰਗੇ ਫੀਚਰਜ਼ ਮਿਲਣਗੇ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ। 


Rakesh

Content Editor

Related News