ਸੈਮਸੰਗ ਲਿਆ ਰਹੀ 6000mAh ਬੈਟਰੀ ਵਾਲਾ ਸਸਤਾ ਫੋਨ, ਜਾਣੋ ਫੀਚਰਜ਼

06/18/2022 4:12:07 PM

ਗੈਜੇਟ ਡੈਸਕ– ਸੈਸਮੰਗ ਜਲਦ ਹੀ ਆਪਣਾ ਨਵਾਂ ਬਜਟ ਸਮਾਰਟਫੋਨ ਭਾਰਤ ’ਚ ਲਾਂਚ ਕਰਨ ਵਾਲੀ ਹੈ। ਬ੍ਰਾਂਡ ਨੇ ਅਪਕਮਿੰਗ Samsung Galaxy F13 ਦੀ ਲਾਂਚ ਤਾਰੀਖ਼ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਫੋਨ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ’ਤੇ ਉਪਲੱਬਧ ਹੋਵੇਗਾ। ਫਲਿਪਕਾਰਟ ’ਤੇ ਕੰਪਨੀ ਨੇ ਹੈਂਡਸੈੱਟ ਦੀ ਮਾਈਕ੍ਰੋ ਸਾਈਟ ਲਾਈਵ ਕਰ ਦਿੱਤੀ ਹੈ। 

Samsung Galaxy F13 ਦਾ ਡਿਜ਼ਾਇਨ ਕਾਫੀ ਹੱਦ ਤਕ Galaxy M13 ਵਰਗਾ ਹੈ। ਦੋਵੇਂ ਸਮਾਰਟਫੋਨ ਦੇ ਫੀਚਰਜ਼ ਵੀ ਕਾਫੀ ਹੱਦ ਤਕ ਇੱਕੋਂ ਜਿਹੇ ਹੋ ਸਕਦੇ ਹਨ। ਇਸ ਫੋਨ ਨੂੰ ਗੀਗਬੈਂਚ ’ਤੇ ਸਪਾਟ ਕੀਤਾ ਗਿਆ ਸੀ। ਆਓ ਜਾਣਦੇ ਹਾਂ ਸਮਾਰਟਫੋਨ ਦੀਆਂ ਖਾਸ ਗੱਲਾਂ...

Samsung Galaxy F13 ਕਦੋਂ ਹੋਵੇਗਾ ਲਾਂਚ
ਸੈਮਸੰਗ ਦਾ ਅਪਕਮਿੰਗ ਫੋਨ ਫਲਿਪਕਾਰਟ ’ਤੇ ਉਪਲੱਬਧ ਹੋਵੇਗਾ। ਕੰਪਨੀ ਇਸਨੂੰ ਭਾਰਤ ’ਚ 22 ਜੂਨ ਦੀ ਦੁਪਹਿਰ 12 ਵਜੇ ਲਾਂਚ ਕਰੇਗੀ। ਬ੍ਰਾਂਡ ਨੇ ਇਸਦਾ ਟੀਜ਼ਰ ਪੇਜ ਲਾਈਵ ਕਰ ਦਿੱਤਾ ਹੈ। Samsung Galaxy F13 ਤਿੰਨ ਰੰਗਾਂ- ਪਿੰਕ, ਬਲਿਊ ਅਤੇ ਗਰੀਨ ’ਚ ਆਏਗਾ। ਫੋਨ ਦੀ ਕੀਮਤ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਹੈ। ਹਾਲਾਂਕਿ, ਫੀਚਰਜ਼ ਦੇ ਆਧਾਰਿਤ ’ਤੇ ਕਿਹਾ ਜਾ ਸਕਦਾ ਹੈ ਕਿ ਕੰਪਨੀ ਇਸਨੂੰ 15 ਹਜ਼ਾਰ ਰੁਪਏ ਤਕ ਦੇ ਬਜਟ ’ਚ ਲਾਂਚ ਕਰੇਗੀ। 

Samsung Galaxy F13 ਦੇ ਸੰਭਾਵਿਤ ਫੀਚਰਜ਼
Samsung Galaxy F13 ’ਚ ਤੁਹਾਨੂੰ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਪੈਨਲ ਮਿਲੇਗਾ ਜੋ 6.6-ਇੰਚ ਦਾ ਹੋ ਸਕਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਜਾਵੇਗੀ ਜੋ 15W ਦੀ ਚਾਰਜਿੰਗ ਸਪੋਰਟ ਕਰੇਗੀ। ਇਸ ਵਿਚ 8 ਜੀ.ਬੀ. ਤਕ ਰੈਮਦਾ ਆਪਸ਼ਨ ਮਿਲੇਗੀ ਜੋ ਰੈਮ ਪਲੱਸ ਫੀਚਰ ਦੇ ਨਾਲ ਆਏਗਾ। ਫੋਨ ’ਚ ਆਟੋ ਡਾਟਾ ਸਵਿੱਚ ਦਾ ਫੀਚਰ ਹੋਵੇਗਾ। ਟੀਜ਼ਰ ਤੋਂ ਸਾਫ ਹੈ ਕਿ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। 

ਕੰਪਨੀ ਇਸ ਵਿਚ 50MP + 5MP + 2MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਸਕਦੀ ਹੈ। ਫਰੰਟ ’ਚ ਤੁਹਾਨੂੰ ਵਾਟਰ ਡ੍ਰੋਪ ਸਟਾਈਲ ਨੌਚ ਮਿਲੇਗੀ, ਜਿਸ ਵਿਚ ਸੈਲਫੀ ਕੈਮਰਾ ਲੱਗਾ ਹੋਵੇਗਾ। ਸਕਿਓਰਿਟੀ ਦੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਵਿਚ ਟਾਈਪ-ਸੀ ਚਾਰਜਿੰਗ ਪੋਰਟ ਅਤੇ 3.5mm ਆਡੀਓ ਜੈੱਕ ਹੋਲ ਮਿਲੇਗਾ। ਹੈਂਡਸੈੱਟ ਸਿੰਗਲ ਸਪੀਕਰ ਦੇ ਨਾਲ ਆਏਗਾ। 

ਉਮੀਦ ਹੈ ਕਿ ਇਸ ਸਮਾਰਟਫੋਨ ਦੇ ਜ਼ਿਆਦਾਤਰ ਫੀਚਰਜ਼ Samsung Galaxy M13 ਵਾਲੇ ਹੀ ਹੋਣਗੇ। ਇਸ ਵਿਚ 6.6 ਇੰਚ ਦੀ ਡਿਸਪਲੇਅ, 5000mAh ਬੈਟਰੀ, 8 ਜੀ.ਬੀ. ਦਾ ਸੈਲਫੀ ਕੈਮਰਾ, Exynox 850 ਪ੍ਰੋਸੈਸਰ ਅਤੇ ਦੂਜੇ ਫੀਚਰਜ਼ ਮਿਲਦੇ ਹਨ। 


Rakesh

Content Editor

Related News