16MP ਫਰੰਟ ਕੈਮਰੇ ਤੇ 4GB ਰੈਮ ਦੇ ਨਾਲ ਲਾਂਚ ਹੋ ਸਕਦੈ ਗਲੈਕਸੀ C5 Pro

Wednesday, Dec 28, 2016 - 11:24 AM (IST)

ਜਲੰਧਰ- ਕੁਝ ਸਮਾਂ ਪਹਿਲਾਂ ਇਹ ਖਬਰ ਆਈ ਸੀ ਕਿ ਕੋਰੀਆਈ ਸਮਰਾਟਫੋਨ ਨਿਰਮਾਤਾ ਕੰਪਨੀ ਸੈਮਸੰਗ ਗਲੈਕਸੀ ਸੀ5 ਪ੍ਰੋ ਅਤੇ ਗਲੈਕਸੀ ਸੀ7 ਪ੍ਰੋ ''ਤੇ ਕੰਮ ਕਰ ਰਹੀ ਹੈ। ਪਰ ਹੁਣ ਇਨ੍ਹਾਂ ਸਮਾਰਟਫੋਨਜ਼ ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ ''ਤੇ ਲਿਸਟ ਕੀਤਾ ਗਿਆ ਹੈ। ਲਿਸਟਿੰਗ ਰਾਹੀਂ ਇਨ੍ਹਾਂ ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਹੋਇਆ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 4ਜੀ.ਬੀ. ਰੈਮ ਹੈ। 
ਲਿਸਟਿੰਗ ਮੁਤਾਬਕ, ਗਲੈਕਸੀ ਸੀ5 ਪ੍ਰੋ ਦੇ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5.2-ਇੰਚ (1920x1080 ਪਿਕਸਲ) ਫੁੱਲ-ਐੱਚ.ਡੀ. ਸੁਪਰ ਅਮੋਲੇਡ ਡਿਸਪਲੇ ਹੋ ਸਕਦੀ ਹੈ। ਇਸ ਫੋਨ ''ਚ 2.2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 626 14 ਐੱਨ.ਐੱਮ. ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 506 ਜੀ.ਪੀ.ਯੂ. ਹੈ। ਇਸ ਫੋਨ ''ਚ 4ਜੀ.ਬੀ. ਰੈਮ 64ਜੀ.ਬੀ. ਇੰਟਰਨਲ ਸਟੋਰੇਜ ਹੋਣ ਦੀ ਉਮੀਦ ਹੈ। ਇਸ ਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਹੋ ਸਕਦਾ ਹੈ। ਇਸ ਫੋਨ ਦੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਦੀ ਉਮੀਦ ਹੈ। ਫੋਨ ''ਚ 3000 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ। 
ਲਿਸਟਿੰਗ ਮੁਤਾਬਕ ਸੈਮਸੰਗ ਗਲੈਕਸੀ ਸੀ7 ਪ੍ਰੋ ''ਚ 5.7-ਇੰਚ (1920x1080 ਪਿਕਸਲ) ਫੁੱਲ-ਐੱਚ.ਡੀ. ਅਮੋਲੇਡ ਡਿਸਪਲੇ ਹੋਵੇਗੀ। ਇਸ ਫੋਨ ''ਚ 2.2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 626 ਐੱਨ.ਐੱਮ. ਪ੍ਰੋਸੈਸਰ ਅਤੇ ਗ੍ਰਾਫਿਕਸਲ ਲਈ ਐਡਰੀਨੋ 506 ਜੀ.ਪੀ.ਯੂ. ਹੈ। ਇਸ ਵਿਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਇਸ ਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਹੋ ਸਕਦਾ ਹੈ। ਇਸ ਫੋਨ ਦੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਦੀ ਉਮੀਦ ਹੈ। ਫੋਨ ''ਚ 3300 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ। ਇਹ ਫੋਨ ਐਂਡਰਾਇਡ 6.0.1 ਮਾਰਸ਼ਮੈਲੋ ''ਤੇ ਚੱਲੇਗਾ ਅਤੇ ਇਹ ਹਾਈਬ੍ਰਿਡ ਸਿਮ ਸਲਾਟ ਦੇ ਨਾਲ ਆ ਸਕਦਾ ਹੈ। 

Related News