ਸੈਮਸੰਗ ਨੇ ਲਾਂਚ ਕੀਤਾ ਨਵਾਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ

Tuesday, Mar 03, 2020 - 01:33 PM (IST)

ਸੈਮਸੰਗ ਨੇ ਲਾਂਚ ਕੀਤਾ ਨਵਾਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਨਵੇਂ ਲੈਪਟਾਪ Galaxy Book Ion ਨੂੰ ਚੀਨ ’ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਲੈਪਟਾਪ ’ਚ ਤਮਾਮ ਅਜਿਹੇ ਫੀਚਰਜ਼ ਦਿੱਤੇ ਹਨ, ਜੋ ਕਿ ਸ਼ਾਇਦ ਹੀ ਦੂਜੇ ਡਿਵਾਈਸਿਜ਼ ’ਚ ਮੌਜੂਦ ਹੋਣਗੇ। ਗਲੈਕਸੀ ਬੁੱਕ ਆਈਆਨ ਦੀ ਸੇਲ 18 ਮਾਰਚ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਕੰਪਨੀ ਨੇ ਅਜੇ ਤਕ ਇਸ ਲੈਪਟਾਪ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

ਲੈਪਟਾਪ ਦੀ ਕੀਮਤ
ਸੈਮਸੰਗ ਨੇ ਇਸ ਲੈਪਟਾਪ ਨੂੰ ਕੋਰ ਆਈ7 ਅਤੇ ਕੋਰ ਆਈ5 ਦੇ ਨਾਲ ਚੀਨੀ ਬਾਜ਼ਾਰ ’ਚ ਉਤਾਰਿਆ ਹੈ। ਕੰਪਨੀ ਨੇ ਇਸ ਲੈਪਟਾਪ ਦੇ ਆਈ7 ਮਾਡਲ ਦੀ ਕੀਮਤ 10,999 ਚੀਨੀ ਯੁਆਨ (ਕਰੀਬ 1,14,600 ਰੁਪਏ) ਅਤੇ ਆਈ5 ਮਾਡਲ ਦੀ ਕੀਮਤ 9,999 ਚੀਨੀ ਯੁਆਨ (ਕਰੀਬ 1,04,200 ਰੁਪਏ) ਰੱਖੀ ਹੈ। 

ਫੀਚਰਜ਼
ਸੈਮਸੰਗ ਨੇ ਇਸ ਲੈਪਟਾਪ ’ਚ 13.3 ਇੰਚ ਦੀ ਫੁਲ ਐੱਚ.ਡੀ. ਕਿਊ.ਐੱਲ.ਈ.ਡੀ. ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਨਾਲ ਹੀ ਗਾਹਕਾਂ ਨੂੰ ਇਸ ਲੈਪਟਾਪ ’ਚ ਬਿਹਤਰ ਪਰਫਾਰਮੈਂਸ ਲਈ 16 ਜੀ.ਬੀ. LPDDR4X ਰੈਮ+512 ਜੀ.ਬੀ. ਐੱਚ.ਡੀ.ਡੀ. ਸਟੋਰੇਜ ਦੇ ਨਾਲ ਪ੍ਰੋਸੈਸਰ ਮਿਲਿਆ ਹੈ। ਇਸ ਤੋਂ ਇਲਾਵਾ ਇਸ ਲੈਪਟਾਪ ਦੇ ਏ.ਕੇ.ਜੀ. ਸਟੀਰੀਓ ਸਪੀਕਰਜ਼, ਡਿਊਲ ਐਰੇ ਮਾਈਕ੍ਰੋਫੋਨ ਅਤੇ 720 ਪੀ ਐੱਚ.ਡੀ. ਵੈੱਬ-ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਉਥੇ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਲੈਪਟਾਪ ਦੀ ਬੈਟਰੀ ਸਿੰਗਲ ਚਾਰਜ ’ਚ ਪੂਰੇ 22 ਘੰਟੇ ਤਕ ਕੰਮ ਕਰੇਗੀ। ਕੰਪਨੀ ਨੇ ਕੁਨੈਕਟੀਵਿਟੀ ਦੇ ਲਿਹਾਜ ਨਾਲ ਇਸ ਲੈਪਟਾਪ ’ਚ ਵਾਈ-ਫਾਈ, ਬਲਾਟੂੱਥ, ਐੱਚ.ਡੀ.ਐੱਮ.ਆਈ. ਪੋਰਟ, ਥੰਡਰਬੋਲਟ 3 ਪੋਰਟ ਅਤੇ ਕਾਰਡ ਸਲਾਟ ਵਰਗੇ ਫੀਚਰਜ਼ ਦਿੱਤੇ ਹਨ। ਉਥੇ ਹੀ ਇਸ ਲੈਪਟਾਪ ਦਾ ਭਾਰ 970 ਗ੍ਰਾਮ ਹੈ।


Related News