ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਪ੍ਰੀਮੀਅਮ ਲੈਪਟਾਪ, ਮਿਲੇਗੀ ਟੱਚ ਐਮੋਲੇਡ ਡਿਸਪਲੇਅ

Tuesday, Jul 02, 2024 - 05:40 PM (IST)

ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਪ੍ਰੀਮੀਅਮ ਲੈਪਟਾਪ, ਮਿਲੇਗੀ ਟੱਚ ਐਮੋਲੇਡ ਡਿਸਪਲੇਅ

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਲੈਪਟਾਪ Samsung Galaxy Book 4 Ultra ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Samsung Galaxy Book 4 ਸੀਰੀਜ਼ ਨੂੰ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਗਿਆ ਸੀ। Samsung Galaxy Book 4 Ultra ਦੇ ਨਾਲ ਇੰਟੈਲ ਕੋਰ Ultra 9 ਪ੍ਰੋਸੈਸਰ ਦੇ ਨਾਲ Nvidia GeForce RTX 4070 GPU ਦਿੱਤਾ ਗਿਆ ਹੈ। ਇਸ ਸੀ.ਪੀ.ਯੂ. ਦੇ ਨਾਲ ਇੰਟੈਲ ਨਿਊਰਲ ਪ੍ਰੋਸੈਸਿੰਗ ਯੂਨਿਟਸ (NPUs) ਦਾ ਵੀ ਸਪੋਰਟ ਹੈ। Samsung Galaxy Book 4, Galaxy Book 4 360, Galaxy Book 4 Pro ਅਤੇ Galaxy Book 4 Pro 360 ਪਹਿਲਾਂ ਹੀ ਭਾਰਤ 'ਚ ਲਾਂਚ ਹੋ ਚੁੱਕੇ ਹਨ। 

Samsung Galaxy Book 4 Ultra ਦੀ ਕੀਮਤ

Samsung Galaxy Book 4 Ultra ਦੀ ਸ਼ੁਰੂਆਤੀ ਕੀਮਤ 2,33,990 ਰੁਪਏ ਹੈ। ਇਸ ਕੀਮਤ 'ਚ ਇੰਟੈਲ ਕੋਰ ਅਲਟਰਾ 7 CPU, 16 ਜੀ.ਬੀ. ਰੈਮ ਅਤੇ Nvidia GeForce RTX 4050 GPU ਵੇਰੀਐਂਟ ਮਿਲੇਗਾ। ਉਥੇ ਹੀ Intel Core Ultra 9 CPU ਦੇ ਨਾਲ 32 ਜੀ.ਬੀ. ਰੈਮ ਅਤੇ Nvidia GeForce RTX 4070 GPU ਵੇਰੀਐਂਟ ਦੀ ਕੀਮਤ 2,81,990 ਰੁਪਏ ਹੈ। ਸੈਮਸੰਗ ਦੇ ਇਸ ਲੈਪਟਾਪ ਨੂੰ ਗ੍ਰੇਅ ਕਲਰ 'ਚ ਖਰੀਦਿਆ ਜਾ ਸਕੇਗਾ। HDFC ਬੈਂਕ ਦੇ ਕ੍ਰੈ਼ਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 12,000 ਰੁਪਏ ਦੀ ਛੋਟ ਮਿਲੇਗੀ। 

Samsung Galaxy Book 4 Ultra ਦੇ ਫੀਚਰਜ਼

Samsung Galaxy Book 4 Ultra ਦੇ ਨਾਲ 16 ਇੰਚ ਦੀ WQXGA+ (2880x1800 ਪਿਕਸਲ) ਟੱਚ ਐਮੋਲੇਡ ਡਿਸਪਲੇਅ ਹੈ ਜਿਸ ਦੀ ਪੀਕ ਬ੍ਰਾਈਟਨੈੱਸ 400 ਨਿਟਸ ਹੈ। ਲੈਪਟਾਪ ਦੇ ਨਾਲ 1 ਟੀ.ਬੀ. ਦੀ ਇਨਬਿਲਟ ਸਟੋਰੇਜ ਹੈ ਅਤੇ ਇਸ ਵਿਚ Windows 11 Home ਦਿੱਤਾ ਗਿਆ ਹੈ। 

Galaxy Book 4 Ultra ਦੇ ਨਾਲ ਡਾਲਬੀ ਐਟਮੋਸ ਵਾਲਾ ਕਵਾਡ ਸਪੀਕਰ, ਡਿਊਲ ਮਾਈਕ੍ਰੋਫੋਨ ਮਿਲੇਗਾ। ਇਸ ਵਿਚ ਫੁਲ ਐੱਚ.ਡੀ. ਵੈੱਬਕੈਮ ਦੇ ਨਾਲ ਬੈਕਲਾਈਟ ਕੀਬੋਰਡ, 4 ਠੰਡਰਬੋਲਟ, ਇਕ ਯੂ.ਐੱਸ.ਬੀ. ਟਾਈਪ ਅਤੇ HDMI 2.1 ਪੋਰਟ ਹੈ। ਲੈਪਟਾਪ 'ਚ ਆਡੀਓ ਜੈੱਕ ਵੀ ਹੈ। ਸੈਮਸੰਗ ਨੇ ਆਪਣੇ ਇਸ ਲੈਪਟਾਪ 'ਚ 76Wh ਦੀ ਬੈਟਰੀ ਦਿੱਤੀ ਹੈ ਜਿਸ ਦੇ ਨਾਲ 140W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਲੈਪਟਾਪ 'ਚ ਟਾਈਪ-ਸੀ ਪੋਰਟ ਹੈ। 


author

Rakesh

Content Editor

Related News