ਸੈਮਸੰਗ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ
Tuesday, Oct 04, 2016 - 06:32 PM (IST)
ਜਲੰਧਰ- ਸੈਮਸੰਗ ਨੇ ਗਲੈਕਸੀ ਏ8 ਡੁਓਸ ਸਮਾਰਟਫੋਨ ਲਈ ਨਵੀਂ ਅਪਡੇਟ ਪੇਸ਼ ਕੀਤੀ ਹੈ। ਇਸ ਸਮਾਰਟਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਗਲੈਕਸੀ ਏ8 ਡੁਓਸ ਲਈ ਪੇਸ਼ ਕੀਤੀ ਗਈ ਇਹ ਅਪਡੇਟ 890 ਐੱਮ.ਬੀ. ਦੀ ਹੈ ਅਤੇ ਇਹ ਭਾਰਤੀ ਯੂਜ਼ਰਸ ਲਈ ਵੀ ਉਪਲੱਬਧ ਹੈ। ਨਵੀਂ ਅਪਡੇਟ ਨਾਲ ਤੁਹਾਡੇ ਗਲੈਕਸੀ ਏ8 ਡੁਓਸ ''ਚ ਮਾਰਸ਼ਮੈਲੋ 6.0.1 ਵਰਜ਼ਨ ਇੰਸਟਾਲ ਹੋ ਜਾਵੇਗਾ ਅਤੇ ਨਵੀਂ ਅਪਡੇਟ ''ਚ ਸਤੰਬਰ ਮਹੀਨੇ ਦੀ ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਐਡ ਕੀਤਾ ਹੈ।
ਇਹ ਅਪਡੇਟ ਓ.ਟੀ.ਏ. ਦੇ ਰੂਪ ''ਚ ਪੇਸ਼ ਕੀਤੀ ਗਈ ਹੈ। ਜੇਕਰ ਤੁਹਾਡੇ ਕੋਲ ਗਲੈਕਸੀ ਏ8 ਡੁਓਸ ਸਮਾਰਟਫੋਨ ਹੈ ਅਤੇ ਤੁਹਾਨੂੰ ਨਵੇਂ ਐਂਡ੍ਰਾਇਡ ਵਰਜ਼ਨ ਨੂੰ ਅਪਡੇਟ ਕਰਨ ਦਾ ਨੋਟੀਫਿਕੇਸ਼ਨ ਨਹੀਂ ਆਇਆ ਤਾਂ ਤੁਸੀਂ ਸੈਟਿੰਗਸ > ਸਾਫਟਵੇਅਰ ਅਪਡੇਟ ''ਚ ਜਾ ਕੇ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ। ਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਫੋਨ ਦਾ ਬੈਕਅਪ ਜ਼ਰੂਰ ਰੱਖ ਲਓ ਤਾਂ ਜੋ ਡਾਟਾ ਡਿਲੀਟ ਹੋਣ ''ਤੇ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ।
