Samsung Galaxy A10s ਭਾਰਤ ’ਚ ਲਾਂਚ, ਕੀਮਤ 9,499 ਰੁਪਏ ਤੋਂ ਸ਼ੁਰੂ

Wednesday, Aug 28, 2019 - 10:50 AM (IST)

ਗੈਜੇਟ ਡੈਸਕ– ਸੈਮਸੰਗ ਦਾ ਨਵਾਂ ਸਮਾਰਟਫੋਨ Galaxy A10s ਭਾਰਤ ’ਚ ਮੰਗਲਵਾਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਵਾਂ ਫੋਨ ਪਿਛਲੇ ਮਹੀਨੇ ਲਾਂਚ ਹੋਏ ਗਲੈਕਸੀ ਏ10 ਦਾ ਸਕਸੈਸਰ ਹੈ। ਫੋਨ ’ਚ 4000mAh ਬੈਟਰੀ, ਡਿਊਲ ਕੈਮਰਾ ਅਤੇ ਹਾਈ ਰੈਜ਼ੋਲਿਊਸ਼ਨ ਵਾਲੇ ਫਰੰਟ ਕੈਮਰੇ ਵਰਗੀਆਂ ਕਈ ਖੂਬੀਆਂ ਦਿੱਤੀਆਂ ਗਈਆਂ ਹਨ। ਜਾਣੋ  ਫੋਨ ਦੇ ਸਾਰੇ ਫੀਚਰਜ਼, ਕੀਮਤ ਅਤੇ ਉਪਲੱਬਧਤਾ ਬਾਰੇ...

ਕੀਮਤ
ਭਾਰਤ ’ਚ ਗਲੈਕਸੀ A10s ਦੀ ਸ਼ੁਰੂਆਤੀ ਕੀਮਤ 9,499 ਰੁਪਏ ਹੈ। ਇਹ ਕੀਮਤ ਇਸ ਦੇ 2 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 10,499 ਰੁਪਏ ਰੱਖੀ ਗਈ ਹੈ। ਨਵਾਂ ਫੋਨ ਬਲੈਕ, ਬਲਿਊ ਅਤੇ ਗ੍ਰੀਨ ਕਲਰ ਵੇਰੀਐਂਟ ’ਚ ਉਪਲੱਬਧ ਹੋਵੇਗਾ। 

ਭਾਰਤ ’ਚ ਇਸ ਦੀ ਸੇਲ 28 ਅਗਸਤ ਯਾਨੀ ਅੱਜ ਤੋਂ ਆਨਲਾਈਨ ਰਿਟੇਲਰ, ਰਿਟੇਲ ਸਟੋਰਾਂ, ਸੈਮਸੰਗ ਇੰਡੀਆ ਈ–ਸ਼ਾਪ ਅਤੇ ਸੈਮਸੰਗ ਓਪਰਾ ਹਾਊਸ ਰਾਹੀਂ ਕੀਤੀ ਜਾਵੇਗੀ। ਫਿਲਹਾਲ ਕੰਪਨੀ ਨੇ ਇਸ ਲਈ ਕਿਸੇ ਵੀ ਤਰ੍ਹਾਂ ਦੇ ਲਾਂਚ ਆਫਰ ਦਾ ਐਲਾਨ ਨਹੀਂ ਕੀਤਾ।

ਫੀਚਰਜ਼
ਡਿਊਲ ਸਿਮ (ਨੈਨੋ) ਵਾਲੇ ਸੈਮਸੰਗ ਗਲੈਕਸੀ A10S ’ਚ 6.2 ਇੰਚ ਦੀ ਇਨਫਿਨਿਟੀ ਵੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਐਂਡਰਾਇਡ 9 ਪਾਈ ’ਤੇ ਚੱਲਣ ਵਾਲੇ ਇਸ ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ਦੀ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ ਵਿਚ ਇਕ ਲੈੱਨਜ਼ 13 ਮੈਗਾਪਿਕਸਲ ਅਤੇ ਦੂਜਾ 2 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਫੀਚਰਜ਼ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫਿੰਗਰਪ੍ਰਿੰਟ ਸਕੈਨਰ ਦੇ ਨਾਲ ਪਸ਼ ਕੀਤੇ ਗਏ ਇਸ ਫੋਨ ’ 4000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ ’ਚ 4ਜੀ VoLTE ਸਮੇਤ ਕਈ ਸਟੈਂਡਰਡ ਆਪਸ਼ਨ ਮੌਜੂਦ ਹਨ। 


Related News