ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਦਾ ਵੱਡਾ ਫੈਸਲਾ: ਸ਼ੁਰੂ ਹੋਣ ਜਾ ਰਹੀ ਵਿਸ਼ੇਸ਼ ਟਰੇਨ
Tuesday, Sep 30, 2025 - 06:34 PM (IST)

ਫਿਰੋਜ਼ਪੁਰ (ਕੁਮਾਰ)- ਅਗਾਮੀ ਤਿਉਹਾਰਾਂ ਨੂੰ ਦੇਖਦੇ ਹੋਏ ਰੇਲਵੇ ਵੱਲੋਂ ਰੇਲ ਯਾਤਰੀਆਂ ਦੀ ਸਹੂਲਤ ਲਈ ਇੱਕ ਹਫਤਾਵਾਰੀ ਤਿਉਹਾਰ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਵਿਸ਼ੇਸ਼ ਰੇਲਗੱਡੀ 09098 ਲੁਧਿਆਣਾ ਤੋਂ ਬਾਂਦਰਾ ਟਰਮੀਨਸ ਲਈ ਹਰ ਮੰਗਲਵਾਰ 07.10.2025 ਤੋਂ 02.12.2025 ਤੱਕ ਚੱਲੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇਹ ਤਿਉਹਾਰ ਵਿਸ਼ੇਸ਼ ਰੇਲਗੱਡੀ ਲੁਧਿਆਣਾ ਤੋਂ ਸਵੇਰੇ 04:00 ਵਜੇ ਰਵਾਨਾ ਹੋਵੇਗੀ ਅਤੇ 30 ਘੰਟਿਆਂ ਬਾਅਦ ਸਵੇਰੇ 10:20 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ। ਤਿਉਹਾਰ ਵਿਸ਼ੇਸ਼ ਰੇਲਗੱਡੀ 09097 ਹਰ ਐਤਵਾਰ 05.10.2025 ਤੋਂ 30.11.2025 ਤੱਕ ਬਾਂਦਰਾ ਟਰਮੀਨਸ ਤੋਂ ਲੁਧਿਆਣਾ ਲਈ ਚੱਲੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਅਕਤੂਬਰ ਮਹੀਨੇ 'ਚ ਸ਼ੁਰੂ...
ਇਹ ਵਿਸ਼ੇਸ਼ ਰੇਲਗੱਡੀ 09097 ਬਾਂਦਰਾ ਟਰਮੀਨਸ ਤੋਂ 21:50 ਵਜੇ ਰਵਾਨਾ ਹੋਵੇਗੀ ਅਤੇ 26 ਘੰਟਿਆਂ ਬਾਅਦ ਸਵੇਰੇ 00:30 ਵਜੇ ਲੁਧਿਆਣਾ ਪਹੁੰਚੇਗੀ। ਇਹ ਜਾਣਕਾਰੀ ਦਿੰਦੇ ਹੋਏ ਡੀਆਰਐਮ ਦਫ਼ਤਰ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ, ਇਹ ਵਿਸ਼ੇਸ਼ ਰੇਲਗੱਡੀ ਅੰਬਾਲਾ ਕੈਂਟ, ਪਾਣੀਪਤ, ਨਵੀਂ ਦਿੱਲੀ, ਮਥੁਰਾ, ਹਿੰਡੌਨ ਸਿਟੀ, ਗੰਗਾਪੁਰ ਸਿਟੀ, ਸਵਾਈ ਮਾਧੋਪੁਰ, ਕੋਟਾ, ਰਤਲਾਮ, ਵਡੋਦਰਾ, ਭਰੂਚ, ਸੂਰਤ, ਵਲਸਾਡ, ਵਾਪੀ, ਪਾਲਘਰ ਅਤੇ ਬੋਰੀਵਲੀ ਰੇਲਵੇ ਸਟੇਸ਼ਨਾਂ ''ਤੇ ਦੋਵਾਂ ਦਿਸ਼ਾਵਾਂ ਵਿੱਚ ਰੁਕੇਗੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8