ਤਪਾ ‘ਚ ਝੋਨੇ ਦੀ ਆਮਦ ਸ਼ੁਰੂ, ਐੱਸ. ਡੀ. ਐੱਮ. ਤਪਾ ਨੇ ਬੋਲੀ ਲਗਾ ਕੇ ਕੀਤੀ ਸ਼ੁਰੂ
Thursday, Sep 25, 2025 - 07:02 PM (IST)

ਤਪਾ ਮੰਡੀ (ਸ਼ਾਮ,ਗਰਗ)- ਸਥਾਨਕ ਅੰਦਰਲੀ ਅਨਾਜ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਨੇ ਝੋਨੇ ਦੀ ਬੋਲੀ ਲਾਕੇ ਸ਼ੁਰੂ ਕੀਤੀ ਗਈ। ਮੈਂਸ. ਕੁਲਵੰਤ ਰਾਏ ਰਮੇਸ਼ ਕੁਮਾਰ ਦੇ ਮਾਲਕ ਸੰਦੀਪ ਬਾਂਸਲ ਦੀ ਦੁਕਾਨ ਤੋਂ ਪਨਗ੍ਰੇਨ ਦੀ ਖਰੀਦ ਏਜੰਸ਼ੀ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਜੋਗਾ ਨੇ 400 ਗੱਟਾ ਝੋਨਾ ਬੋਲੀ ਸਰਕਾਰੀ ਰੇਟ 2389 ਰੁਪਏ ਤੇ ਖਰੀਦ ਕੀਤੀ ਗਈ। ਕਿਸਾਨ 126 ਕਿਸਮ ਦੀ ਕਿਸਾਨ ਹਰਦੇਵ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਜੈਮਲਸਿੰਘ ਵਾਲਾ ਨੇ ਦੱਸਿਆ ਕਿ ਉਸ ਨੇ ਅਗੇਤੀ 126 ਕਿਸਮ ਦਾ ਝੋਨਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਜਿਆਂ ਜੋ ਅੱਜ ਮੰਡੀ ‘ਚ ਵੇਚਣ ਲਈ ਪਹੁੰਚਿਆਂ ਹੈ। ਇਹ ਝੋਨੇ ਦੀ ਢੇਰੀ ਖਰੀਦ ਏਜੰਸ਼ੀ ਨੇ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕਰ ਲਈ ਗਈ ਹੈ ਜਿਸ ਵਿੱਚ ਨਮੀ ਦੀ ਮਾਤਰਾ ਮਾਪਦੰਡਾਂ ਅਨੁਸਾਰ ਪਾਈ ਗਈ ਹੈ। ਇਸ ਮੋਕੇ ਐਸਡੀਐਮ ਵੱਲੋਂ ਕਿਸਾਨ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਮਿਲਿਆ ਬੰਬ! ਇਲਾਕੇ 'ਚ ਪਈਆਂ ਭਾਜੜਾਂ; ਪੁਲਸ ਨੇ ਚੁੱਕ ਲਏ 2 ਸ਼ੱਕੀ ਵਿਅਕਤੀ
ਬੋਲੀ ਲਾਉਣ ਉਪਰੰਤ ਐਸ.ਡੀ.ਐਮ ਤਪਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੰਡੀਆਂ ‘ਚ ਸੁੱਕਾ ਝੋਨਾ ਹੀ ਲੈਕੇ ਆਉਣ ਤਾਂ ਕਿ ਉਨ੍ਹਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਵੱਲੋਂ ਮੰਡੀਆਂ ‘ਚ ਲਿਆਂਦੀ ਗਈ ਫਸਲ ਦੇ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਖਰੀਦੀ ਗਈ ਫਸਲ ਦਾ ਤੁਰੰਤ ਭੁਗਤਾਨ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਮੋਕੇ ਹਾਜਰ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ,ਭਦੋੜ ਦੇ ਚੇਅਰਮੈਨ ਅੰਮ੍ਰਿਤ ਸਿੰਘ ਢਿਲਵਾਂ, ਅਤੇ ਸਕੱਤਰ ਮਾਰਕੀਟ ਕਮੇਟੀ ਹਰਦੀਪ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਝੋਨਾ ਸੁੱਕਾ ਹੀ ਲੈਕੇ ਆਉਣ ਅਤੇ ਖਰੀਦ ਕੇਂਦਰਾਂ ‘ਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! ਪ੍ਰਵਾਸੀਆਂ ਨੇ ਰੋਕੀ ਆਵਾਜਾਈ
ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਦਾ ਕਹਿਣਾ ਹੈ ਕਿ ਝੋਨੇ ਆਗਾਮੀ ਦਿਨਾਂ ‘ਚ ਵੱਧ ਜਾਵੇਗੀ। ਇਸ ਲਈ ਲਿਫਟਿੰਗ ਤੇਜੀ ਨਾਲ ਕਰਵਾਈ ਜਾਵੇ ਤਾਂ ਕਿ ਮੰਡੀ ‘ਚ ਝੋਨਾ ਸੁੱਟਣ ਸਮੇਂ ਦਿੱਕਤ ਨਾ ਆਵੇ। ਇਸ ਮੋਕੇ ਮਾਰਕਫੈਡ ਮੈਨੇਜਰ ਹਰਿੰਦਰ ਸਿੰਘ,ਮੰਡੀ ਸੁਪਰਵਾਈਜਰ ਵਿਕਰਮ ਲੋਟਾ,ਧਰਮਿੰਦਰ ਮਾਂਗਟ,ਆੜ੍ਹਤੀਆਂ ਐਸ.ਦੇ ਸਕੱਤਰ ਮਨੋਜ ਸਿੰਗਲਾ,ਡਾ.ਬਾਲ ਚੰਦ ਬਾਂਸਲ,ਚੇਅਰਮੈਨ ਅਸੋਕ ਕੁਮਾਰ ਮੋੜ,ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਦਰਾਕਾ,ਪਰਮਜੀਤ ਸਿੰਘ ਤਪਾ ਢਿਲੋਂ,ਬਲਜੀਤ ਸਿੰਘ,ਮੁਨੀਸ਼ ਗਰਗ,ਸੰਦੀਪ ਬਾਂਸਲ,ਮੁਨੀਸ਼ ਬਾਂਸਲ,ਸਾਬਕਾ ਪ੍ਰਧਾਨ ਹੇਮ ਰਾਜ ਸ਼ੰਟੀ ਮੋੜ,ਬੱਬੂ ਮਲੋਟ ਵਾਲਾ,ਜਨਕ ਰਾਜ ਮੋੜ ਆਦਿ ਆੜ੍ਹਤੀਏ,ਕਿਸਾਨ ਅਤੇ ਮਜਦੂਰ ਵੀ ਹਾਜਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8