2019 ਤੱਕ ਬਾਜ਼ਾਰ ''ਚ ਆਏਗਾ ਸੈਮਸੰਗ ਦਾ ਫੋਲਡ ਹੋਣ ਵਾਲਾ ਸਮਾਰਟਫੋਨ : ਰਿਪੋਰਟ
Wednesday, Apr 05, 2017 - 03:51 PM (IST)

ਜਲੰਧਰ- ਸੈਮਸੰਗ ਦਾ ਫੋਨ ਹੋਣ ਵਾਲਾ ਸਮਾਰਟਫੋਨ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਦੱਖਣ ਕੋਰੀਆਈ ਹੈਂਡਸੈੱਟ ਨਿਰਮਾਤਾ ਕੰਪਨੀ ਸੈਮਸੰਗ ਇਕ ਫੋਲਡੇਬਲ ਸਮਾਰਟਫੋਨ ''ਤੇ ਕੰਮ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਇਸ ਸਮਾਰਟਫੋਨ ਨੂੰ ਸਾਲ ਦੇ ਅੰਤ ਤੱਕ ਬਾਜ਼ਾਰ ''ਚ ਉਪਲੱਬਧ ਕਰਾਇਆ ਜਾ ਸਕਦਾ ਹੈ। ਹੁਣ ਨਵੀਂ ਰਿਪੋਰਟ ਇਸ ਖਬਰ ਨੂੰ ਨਾਕਾਰ ਰਹੀ ਹੈ।
ਸਿਓਲ ''ਚ ਆਯੋਜਿਤ ਹੋਏ ਹੋਏ ਡਿਸਪਲੇ ਟੈੱਕਸੈਲੂਨ ਸੈਮੀਨਾਰ ''ਚ ਸੈਮਸੰਗ ਡਿਸਪਲੇ ਦੇ ਮੁੱਕ ਇੰਜੀਨੀਅਰ ਕਿਮ ਤੇ-ਵੂੰਗ ਨੇ ਕਿਹਾ ਕਿ ਫੋਲਡ ਹੋ ਸਕਣ ਵਾਲੇ ਸਮਾਰਟਫੋਨ ਬਾਜ਼ਾਰ ''ਚ 2019 ਤੋਂ ਪਹਿਲਾਂ ਨਹੀਂ ਆਉਣਗੇ। ਕਿਮ ਨੇ ਸਪੱਸ਼ਟ ਕੀਤਾ ਹੈ ਕਿ ਬੇਜ਼ਲ ਲੈੱਸ ਡਿਸਪਲੇ ਦੀ ਵਿਕਰੀ ਸ਼ੁਰੂ ਹੋ ਗਈ ਹੈ ਪਰ ਸਾਡੇ ਕੋਲ ਫੋਲਡੇਬਲ ਡਿਸਪਲੇ ਨੂੰ ਡਿਵੈੱਲਪ ਕਰਨ ਲਈ ਅਜੇ ਸਮਾਂ ਨਹੀਂ ਹੈ।
ਕੋਰੀਆਹੇਰਾਲਡ ਦੀ ਖਬਰ ਮੁਤਾਬਕ ਐੱਚ.ਆਈ. ਇਨਵੈਸਟਮੈਂਟ ਐਂਡ ਸਕਿਓਰਿਟੀਜ਼ ਦੇ ਇਕ ਵਿਸ਼ਲੇਸ਼ਕ ਨੇ ਵੀ ਇਸ ਸੈਮੀਨਾਰ ''ਚ ਇਸੇ ਵਿਸ਼ੇ ''ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੈਮਸੰਗ ਡਿਸਪਲੇ 2019 ਤੱਕ ਫੋਲਡੇਬਲ ਫੋਨ ਦੀ ਵਿਕਰੀ ਸ਼ੁਰੂ ਕਰ ਸਕਦੀ ਹੈ ਕਿਉਂਕਿ ਕੰਪਨੀ ਨੂੰ ਨਵੇਂ ਹਾਰਡਵੇਅਰ ਨੂੰ ਵੇਚਣ ਦੀ ਲੋੜ ਦੀ ਲੋੜ ਨਹੀਂ ਹੈ ਇਸ ਦਾ ਕਾਰਨ ਹੈ ਬੇਜ਼ਲ ਲੈੱਸ ਡਿਸਪਲੇ ਦੇ ਨਾਲ ਪਹਿਲਾਂ ਹੀ 20 ਫੀਸਦੀ ਫਾਇਦੇ ਦਾ ਹੋਣਾ।
ਕਿਮ ਤੇ-ਵੰਗੂ ਨੇ ਬਾਅਦ ''ਚ ਕੋਰੀਆ ਹੇਰਾਲਡ ਨੂੰ ਦੱਸਿਆ ਕਿ ਫੋਲਡ ਹੋਣ ਵਾਲੀ ਡਿਸਪਲੇ ''ਚ ਅਜੇ ਤਕਨੀਕੀ ਰੂਪ ਨਾਲ ਕੁਝ ਖਾਮੀਆਂ ਹਨ ਅਤੇ ਬਾਜ਼ਾਰ ''ਚ ਆਉਣ ਤੋਂ ਪਹਿਲਾਂ ਇਨ੍ਹਾਂ ਨੂੰ ਦੂਰ ਕੀਤਾ ਜਾਣਾ ਬਾਕੀ ਹੈ। ਸੈਮਸੰਗ ਡਿਸਪਲੇ ਨੇ ਵੀ ਕਿਹਾ ਕਿ ਮਲਟੀ-ਫੋਲਡੇਬਲ (ਦੋਵਾਂ ਸਾਈਡਾਂ ਤੋਂ ਫੋਲਡ ਹੋਣ ਵਾਲਾ) ਫੋਨ ਤੋਂ ਪਹਿਲਾਂ ਸਿੰਗਲ ਫੋਲਡੇਬਲ ਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ।