ਸੈਮਸੰਗ ਨੇ ਲਾਂਚ ਕੀਤੀ ਨਵੀਂ ਵਾਸ਼ਿੰਗ ਮਸ਼ੀਨ, Wi-Fi ’ਤੇ ਕਰਦੀ ਹੈ ਕੰਮ

Saturday, Sep 10, 2022 - 10:02 PM (IST)

ਗੈਜੇਟ ਡੈਸਕ– ਸੈਮਸੰਗ ਨੇ ਫੁਲ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨ ਦੀ ਨਵੀਂ ਰੇਂਜ ਲਾਂਚ ਕਰ ਦਿੱਤੀ ਹੈ। ਕੰਪਨੀ ਨੇ 7 ਕਿਲੋਗ੍ਰਾਮ ਤੋਂ ਲੈ ਕੇ 10 ਕਿਲੋਗ੍ਰਾਮ ਦੀ ਕਪੈਸਿਟੀ ਤਕ ਵਾਲੀ ਵਾਸ਼ਿੰਗ ਮਸ਼ੀਨ ਲਾਂਚ ਕੀਤੀ ਹੈ। Ecobubble ਰੇਂਜ ਨੂੰ ਕੰਪਨੀ ਨੇ ਮਾਡਰਨ ਲਾਈਫਸਟਾਈਲ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਹੈ। ਕੰਪਨੀ ਦੀ ਮੰਨੀਏ ਤਾਂ ਇਸ ਰੇਂਜ ਦੀ ਵਾਸ਼ਿੰਗ ਮਸ਼ੀਨ ਪਾਵਰ ਬਚਾਉਣ ਦੇ ਨਾਲ ਕੱਪੜਿਆਂ ਦੇ ਫੈਬ੍ਰਿਕ ਦਾ ਵੀ ਧਿਆਨ ਰੱਖੇਗੀ। 

ਇਨ੍ਹਾਂ ਵਾਸ਼ਿੰਗ ਮਸ਼ੀਨਾਂ ਨੂੰ ਬਿਹਤਰ ਐਫੀਸ਼ੀਐਂਸੀ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। Ecobubble ’ਚ ਸੈਮਸੰਗ ਦੀਆਂ ਤਕਨਾਲੋਜੀਜ਼ Bubble Storm ਅਤੇ Dual Storm ਦੋਵੇਂ ਮਿਲਦੀਆਂ ਹਨ। ਜਿੱਥੇ Bubble Storm ਤਕਨਾਲੋਜੀ ਪਾਣੀ ਅਤੇ ਡਿਟਰਜ਼ੇਂਟ ਨੂੰ ਤੇਜ਼ੀ ਨਾਲ ਮਿਸਕ ਕਰਦੀ ਹੈ। ਉਥੇ ਹੀ Dual Storm ਬਿਹਤਰ ਕਲੀਨਿੰਗ ਲਈ ਵਾਟਰ ਫਲੋਅ ਨੂੰ ਵਧਾ ਦਿੰਦੀ ਹੈ। 

ਨਵੀਂ ਮਸ਼ੀਨ ’ਚ ਡਿਜੀਟਲ ਇਨਵਰਟਰ ਤਕਨਾਲੋਜੀ ਦਿੱਤੀ ਗਈ ਹੈ ਜੋ 40 ਫੀਸਦੀ ਤਕ ਐਨਰਜੀ ਬਚਾਉਂਦੀ ਹੈ। ਨਾਲ ਹੀ ਵਾਸ਼ਿੰਗ ਸਾਈਕਲ ਦੇ ਨਾਲ ਆਵਾਜ਼ ਨੂੰ ਵੀ ਘੱਟ ਕਰਦੀ ਹੈ ਅਤੇ ਲੰਬੇ ਸਮੇਂ ਲਈ ਡਿਊਰੇਬਿਲਿਟੀ ਪ੍ਰਦਾਨ ਕਰਦੀ ਹੈ। 

ਕੀਮਤ ਤੇ ਉਪਲੱਬਧਤਾ
ਸੈਮਸੰਗ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਨਵੀਂ ਰੇਂਜ 19 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਆਉਂਦੀ ਹੈ। ਇਸਦਾ ਟਾਪ ਵੇਰੀਐਂਟ 35 ਹਜ਼ਾਰ ਰੁਪਏ ’ਚ ਆਉਂਦਾ ਹੈ। ਨਵੀਂ ਰੇਂਜ 8 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋ ਚੁੱਕੀ ਹੈ। ਚੁਣੇ ਹੋਏ ਮਾਡਲਾਂ ਨੂੰ ਤੁਸੀਂ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰ ਤੋਂ ਖਰੀਦ ਸਕਦੇ ਹੋ। ਇਸਤੋਂ ਇਲਾਵਾ ਵਾਸ਼ਿੰਗ ਮਸ਼ੀਨ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਵੀ ਉਪਲੱਬਧ ਹੈ। 


Rakesh

Content Editor

Related News