ਦੇਸ਼ ਦੇ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ ''ਚ ਇਹ ਕੰਪਨੀ ਰਹੀ ਸਭ ਤੋਂ ਅੱਗੇ

08/17/2018 8:34:29 PM

ਜਲੰਧਰ—ਸਾਲ 2018 ਦੀ ਪਹਿਲੀ ਛਮਾਹੀ 'ਚ ਭਾਰਤ ਦੇ ਪ੍ਰੀਮੀਅਮ ਸਮਾਰਟਫੋਨ ਖੰਡ 'ਚ ਸੈਮਸੰਗ ਸਭ ਤੋਂ ਅੱਗੇ ਰਿਹਾ ਅਤੇ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਲਗਭਗ ਅੱਧੀ ਰਹੀ। ਸਾਈਬਰ ਮੀਡੀਆ ਰਿਸਰਚ (ਸੀ.ਐੱਮ.ਆਰ.) ਦੀ ਰਿਪੋਰਟ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਸੀ.ਐੱਮ.ਆਰ. ਇੰਡੀਆ ਦੇ ਮੋਬਾਇਲ ਹੈਂਡਸੈੱਟ ਰੀਵੀਯੂ ਰਿਪੋਰਟ ਮੁਤਾਬਕ ਸੈਮਸੰਗ (48ਫੀਸਦੀ) ਤੋਂ ਬਾਅਦ ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ ਰਹੀ, ਜੋ 25 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਹੈ ਅਤੇ ਐਪਲ ਦੀ ਬਾਜ਼ਾਰ ਹਿੱਸੇਦਾਰੀ 22 ਫੀਸਦੀ ਰਹੀ, ਜੋ ਤੀਸਰੇ ਸਥਾਨ 'ਤੇ ਹੈ। ਸੀ.ਐੱਮ.ਆਰ. ਦੇ ਇੰਡਸਟਰੀ ਇੰਟੈਲੀਜੰਸੀ ਸਮੂਹ ਦੇ ਪ੍ਰਮੁੱਖ ਪ੍ਰਭੂ ਰਾਮ ਨੇ ਇਕ ਬਿਆਨ 'ਚ ਕਿਹਾ ਕਿ ਪ੍ਰੀਮੀਅਮ ਸਮਾਰਟਫੋਨ ਖੰਡ ਹਾਲਾਂਕਿ ਛੋਟਾ ਹੈ ਪਰ ਇਸ ਦੇ ਗਾਹਕ ਮੁੱਖ ਤੌਰ 'ਤੇ ਟੈਕਨਾਲੋਜੀ ਦੇ ਜਾਣਕਰ ਨੌਜਵਾਨ ਅਤੇ ਦਰਮਿਆਨੀ ਉਮਰ ਦੇ ਲੋਕ ਹਨ ਅਤੇ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੈਮਸੰਗ ਦੇ ਫਲੈਗਸ਼ਿਪ ਐੱਸ9 ਨੇ ਉਸ ਨੂੰ ਪ੍ਰੀਮੀਅਮ ਖੰਡ 'ਚ ਆਪਣੀ ਸਥਿਤੀ ਮਜ਼ਬੂਤ ਕਰਨ 'ਚ ਸਮਰੱਥ ਬਣਾਇਆ ਹੈ।

ਸਾਲ 2018 ਦੀ ਪਹਿਲੀ ਛਮਾਹੀ 'ਚ ਦੇਸ਼ 'ਚ ਵਿਕਣਵਾਲਾ ਹਰ ਦੂਜਾ ਪ੍ਰੀਮੀਅਮ ਸਮਾਰਟਫੋਨ ਸੈਮਸੰਗ ਦਾ ਡਿਵਾਈਸ ਸੀ। ਰਾਮ ਨੇ ਕਿਹਾ ਕਿ ਵਨਪਲੱਸ 6 ਦੀ ਸਫਲਤਾ ਦਾ ਮੁੱਖ ਕਾਰਨ ਘੱਟ ਕੀਮਤ 'ਚ ਵਧੀਆ ਸਪੈਸੀਫਿਕੇਸ਼ਨਸ ਮੁਹੱਈਆ ਕਰਵਾਉਣਾ ਹੈ, ਜਿਸ ਨੇ 30,000 ਰੁਪਏ ਤੋਂ ਘੱਟ ਕੀਮਤ 'ਚ ਨਵਾਂ ਬਜਟ ਪ੍ਰੀਮੀਅਮ ਸਮਾਰਟਫੋਨ ਖੰਡ ਨੂੰ ਉਭਰਨ 'ਚ ਮਦਦ ਕੀਤੀ।


Related News