ਸੈਮਸੰਗ ਨੇ ਆਪਣੇ ਇਨ੍ਹਾਂ ਸਮਾਰਟਫੋਨ ਦੀ ਕੀਮਤ ''ਚ ਕੀਤੀ ਕਟੌਤੀ

Wednesday, Nov 27, 2019 - 07:28 PM (IST)

ਸੈਮਸੰਗ ਨੇ ਆਪਣੇ ਇਨ੍ਹਾਂ ਸਮਾਰਟਫੋਨ ਦੀ ਕੀਮਤ ''ਚ ਕੀਤੀ ਕਟੌਤੀ

ਗੈਜੇਟ ਡੈਸਕ—ਸਾਊਥ ਕੋਰੀਆ ਦੇ ਸਮਾਰਟਫੋਨ ਮੇਕਰ ਸੈਮਸੰਗ ਨੇ ਆਪਣੀ ਕਈ ਡਿਵਾਈਸਜ਼ ਨੂੰ ਭਾਰਤ 'ਚ ਪ੍ਰਾਈਸ-ਕਟ ਦਿੱਤਾ ਹੈ। ਸੈਮਸੰਗ ਨੇ ਆਪਣੀ-ਏ ਸੀਰੀਜ਼ ਦੇ ਡਿਵਾਸ ਗਲੈਕਸੀ ਏ10ਐੱਸ ਦੀ ਕੀਮਤ 'ਚ ਕਟੌਤੀ ਕੀਤੀ ਹੈ। ਇਹ ਸਮਾਰਟਫੋਨ ਹੁਣ 8,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕੇਗਾ, ਜੋ ਇਸ ਦੇ ਬੇਸ ਮਾਡਲ (2ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼) ਦੀ ਕੀਮਤ ਹੈ। ਇਸ ਵੇਰੀਐਂਟ ਨੂੰ 10,000 ਰੁਪਏ ਦੇ ਪ੍ਰਾਈਸ ਕਟ 'ਤੇ ਲਾਂਚ ਕੀਤਾ ਗਿਆ ਸੀ। ਗਲੈਕਸੀ ਏ10ਐੱਸ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਨੂੰ 9,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਜੋ ਪਹਿਲਾਂ 11,000 ਰੁਪਏ 'ਚ ਮਿਲ ਰਿਹਾ ਸੀ।

PunjabKesari

ਨਾਲ ਹੀ ਸੈਮਸੰਗ ਗਲੈਕਸੀ ਏਸ50ਐੱਸ ਨੂੰ ਵੀ ਪ੍ਰਾਈਸ ਕਟ ਮਿਲਿਆ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 19,999 ਰੁਪਏ ਹੋ ਗਈ ਹੈ। ਇਹ ਕੀਮਤ ਡਿਵਾਈਸ ਦੇ 4ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਹੈ। ਇਸ ਸਮਾਰਟਫੋਨ ਦਾ 6ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੇਰੀਐਂਟ ਹੁਣ 21,9999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਜਿਹੜੇ ਤੀਸਰੇ ਡਿਵਾਈਸ ਦੀ ਕੀਮਤ 'ਚ ਸੈਮਸੰਗ ਨੇ ਕਟੌਤੀ ਕੀਤੀ ਹੈ ਉਹ ਹੈ Samsung Galaxy A30s। ਇਹ ਬਜਟ ਡਿਵਾਈਸ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਬੇਸ ਵੇਰੀਐਂਟ ਨੂੰ ਕਸਟਮਰਸ 15,999 ਰੁਪਏ 'ਚ ਖਰੀਦ ਸਕਦੇ ਹਨ।

Samsung Galaxy A50s ਦੇ ਸਪੈਸੀਫਿਕੇਸ਼ਨਸ
Samsung Galaxy A50s ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 6.4 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਅਤੇ ਆਕਟਾ-ਕੋਰ Exynos 9611 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15ਵਾਟ ਫਾਸਟ ਚਾਰਜ ਸਪੋਰਟ ਨਾਲ ਆਉਂਦੀ ਹੈ।

PunjabKesari

Samsung Galaxy A30s ਦੇ ਸਪੈਸੀਫਿਕੇਸ਼ਨਸ
ਉੱਥੇ ਗਲੈਕਸੀ ਏ30ਐੱਸ 'ਚ ਵੀ 6.4 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਅਤੇ ਆਕਟਾ-ਕੋਰ Exynos 7904 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਵੀ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ। ਇਸ 'ਚ 25 ਮੈਗਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਡਿਵਾਈਸ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15ਵਾਟ ਫਾਸਟ ਚਾਰਜ ਸਪੋਰਟ ਕਰਦੀ ਹੈ।

PunjabKesari

Samsung Galaxy A10s ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ (ਨੈਨੋ) ਵਾਲੇ ਸੈਮਸੰਗ ਗਲੈਕਸੀ ਏ10ਐੱਸ 'ਚ 6.2 ਇੰਚ ਦੀ ਇਨਫਿਨਿਟੀ-ਵੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1520 ਪਿਕਸਲ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਐੱਫ/1.8 ਅਪਰਚਰ ਲੈਂਸ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ ਐੱਫ/2.0 ਅਪਰਚਰ ਲੈਂਸ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫਿਗਰਪ੍ਰਿੰਟ ਸਕੈਨਰ ਨਾਲ ਪੇਸ਼ ਕੀਤੇ ਗਏ ਇਸ ਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari


author

Karan Kumar

Content Editor

Related News