ਸੈਮਸੰਗ ਜਲਦੀ ਹੀ ਪੇਸ਼ ਕਰ ਸਕਦਾ ਹੈ ''Stretchable'' ਡਿਸਪਲੇ

Tuesday, May 23, 2017 - 02:08 AM (IST)

ਸੈਮਸੰਗ ਜਲਦੀ ਹੀ ਪੇਸ਼ ਕਰ ਸਕਦਾ ਹੈ ''Stretchable'' ਡਿਸਪਲੇ

ਜਲੰਧਰ— ਪਿਛਲੇ ਕੁਝ ਸਾਲਾ ਤੋਂ ਚਰਚਾ ਹੋ ਰਹੀ ਹੈ ਕਿ ਸੈਮਸੰਗ ਫਲੈਕਸਿਬਲ ਡਿਸਪਲੇ ਜਾਂ ਫੋਲਡ ਡਿਸਪਲੇ ''ਤੇ ਕੰਮ ਕਰ ਰਹੀ ਹੈ। ਕੰਪਨੀ Galaxy X ਨਾਮ ''ਤੇ ਫੋਲਡੇਬਲ ਸਮਾਰਟਫੋਨ ਬਾਜ਼ਾਰ ''ਚ ਉਤਾਰ ਸਕਦੀ ਹੈ। ਜਿੱਥੇ ਹੁਣ ਤੱਕ ਫੋਲਡੇਬਲ ਸਮਾਰਟਫੋਨ ਦੀ ਇੰਤਜਾਰ ਹੈ ਉੱਥੇ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਕੰਪਨੀ Stretchable  ਪੈਲਨ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੁਨੀਆ ਦੀ ਪਹਿਲੀ ਸਕਰੀਨ ਹੋਵੇਗੀ ਅਤੇ ਰਿਪੋਰਟ ਮੁਤਾਬਕ ਕੰਪਨੀ ਇਸ ਹਫਤੇ ਇਸ ਨੂੰ ਅਮਰੀਕਾ ''ਚ ਪੇਸ਼ ਕਰ ਸਕਦੀ ਹੈ। 
ਇਹ Stretchable ਡਿਸਪਲੇ ਪਿਛਲੇ ਦਿਨੀਂ ਸਾਹਮਣੇ ਆਈ ਫਲੈਕਸਿਬਲ ਡਿਸਪਲੇ ਦੇ ਸਮਾਨ ਹੈ। ਜਿੱਥੇ ਫੋਲਡੇਬਲ ਡਿਸਪਲੇ ਨੂੰ ਇਕ ਪਾਸੇ ਮੋੜ ਸਕਦੇ ਹਾਂ ਜਦਕਿ ਇਹ ਵਿਸ਼ੇਸ਼ ਰੂਪ ਤੋਂ ਦੋਨੋ ਪਾਸਿਓ ਮੁੜ ਜਾ ਸਕਦੀ ਹੈ। ਸੈਮਸੰਗ ਦਾ ਕਹਿਣਾ ਹੈ ਕਿ ਇਸ ਦੀ ਡਿਸਪਲੇ ਨੂੰ 12 ਮਿਲੀਮੀਟਰ ਤੱਕ ਦਬਾਇਆ ਜਾ ਸਕਦਾ ਹੈ। ਸੈਮਸੰਗ ਦੀ ਯੋਜਨਾ 9.1 ਇੰਚ ਵਰਜਨ ਵਾਲਾ Stretchable OLED ਡਿਸਪਲੇ ਪੇਸ਼ ਕਰਨ ਦੀ ਹੈ। 
ਕੰਪਨੀ Stretchable ਡਿਸਪਲੇ ਨੂੰ ਕੰਪਨੀ SID 2017 ਇਵੈਂਟ ''ਚ ਪ੍ਰਦਰਸ਼ਿਤ ਕਰੇਗਾ ਜੋ ਕਿ Society for Information Display  ਦੁਆਰਾ ਆਯੋਜਿਤ ਹੋਵੇਗਾ। ਇਹ ਇਵੈਂਟ 23 ਮਈ ਤੋਂ 25 ਮਈ ਦੇ ਵਿੱਚ ਲਾਸ ਏਜੰਲਸ ''ਚ ਆਯੋਜਿਤ ਹੋਵੇਗਾ। Industry ਦੇ ਕਈ ਮਾਹਰ ਮੰਨਦੇ ਹਨ ਕਿ ਸੈਮਸੰਗ ਦਾ Stretchable Display  ਕਿਸੇ ਵੀ ਹੋਰ ਡਿਸਪਲੇ ਦੀ ਤੁਲਨਾ ''ਚ ਜ਼ਿਆਦਾ Complex ਤਕਨੀਕ ਦੀ ਮੰਗ ਕਰਦਾ ਹੈ ਅਤੇ ਲਚੀਲਾ ਤਕਨੀਕ ''ਚ ਅੰਤਿਮ ਉਤਪਾਦ ਮੰਨਿਆ ਜਾਂਦਾ ਹੈ।
ਸੈਮਸੰਗ ਨੇ ਹਾਲ ''ਚ ਹੀ Galaxy X ਮੋਨਿਕਰ ਦੇ ਲਈ ਟਰੇਡਮਾਕਰ ਫਾਈਲ ਕੀਤੇ ਹਨ ਜਿਨ੍ਹਾਂ ''ਚ ਸੈਮਸੰਗ ਦੇ ਨਵੇਂ ਫਲੈਕਸਿਬਲ ਸਮਾਰਟਫੋਨ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਟਰੇਡਮਾਰਕਾਂ ਦੇ ਆਧਾਰ ''ਤੇ ਲੀਕ ਹੋਈ ਜਾਣਕਾਰੀ ''ਚ ਦੋ ਡਿਵਾਇਸ ਮਾਡਲ ਨੰਬਰ SM-9000( Galaxy X1) ਅਤੇ SM-X9050(Galaxy X1 Plus) ਦੇ ਨਾਮ ਤੋਂ ਦੋ ਸਮਾਰਟਫੋਨ ਲਿਸਟ ਹੋਏ ਸੀ। ਜਾਣਕਾਰੀ ਦੇ ਮੁਤਾਬਕ ਕੰਪਨੀ ਆਪਣੇ ਦੋਨੋ ਫੋਲਡੇਬਲ ਫੋਨਸ ਨੂੰ ਇਸ ਸਾਲ ਦੇ ਤੀਸਰੇ ਜਾਂ ਚੌਥੀ ਤਿਮਾਹੀ ''ਚ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ ਗ੍ਰਾਹਕ ਆਪਣੀ ਸੁਵਿਧਾ ਮੁਤਾਬਕ ਸਮਾਰਟਫੋਨ ਜਾਂ ਟੈਬਲੇਟ ਦੋਨੇ ਤਰੀਕਿਆਂ ਨਾਲ ਵਰਤੋਂ ਕਰ ਸਕਦੇ ਹਨ।

 


Related News