ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਸਤੰਬਰ ਐਂਡਰਾਇਡ ਸਕਿਓਰਿਟੀ ਪੈਚ ਅਪਡੇਟ

09/19/2018 10:28:33 AM

ਜਲੰਧਰ-ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹੁਣ ਗਲੈਕਸੀ A8 ਪਲੱਸ, ਗਲੈਕਸੀ A8 (2016) ਅਤੇ ਗਲੈਕਸੀ C7 ਸਮਾਰਟਫੋਨਜ਼ ਲਈ ਸਤੰਬਰ 2018 ਐਂਡਰਾਇਡ ਸਕਿਓਰਿਟੀ ਪੈਚ ਰੋਲ-ਆਊਟ ਕਰ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਹਾਈ ਐਂਡ ਗਲੈਕਸੀ ਨੋਟ 8, ਗਲੈਕਸੀ S8 ਅਤੇ ਗਲੈਕਸੀ S8 ਪਲੱਸ ਦੇ ਲਈ ਇਕ ਹੀ ਸਕਿਓਰਿਟੀ ਪੈਚ ਲਾਂਚ ਕੀਤੀ ਸੀ।

ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ A8 ਪਲੱਸ ਦੇ ਲਈ ਲੇਟੈਸਟ ਸਕਿਓਰਿਟੀ ਪੈਚ ਅਪਡੇਟ A730FXXU3BRI1 ਸਾਫਟਵੇਅਰ ਵਰਜ਼ਨ 'ਤੇ ਪੇਸ਼ ਹੋਈ ਹੈ ਪਰ ਗਲੈਕਸੀ A8 (2016) ਨੂੰ ਇਹ ਅਪਡੇਟ A810FXXU2CRH7 ਵਰਜ਼ਨ 'ਤੇ ਮਿਲੀ ਹੈ। ਸੈਮਸੰਗ ਗਲੈਕਸੀ ਸੀ7 ਨੂੰ ਸਤੰਬਰ 2018 ਦਾ ਸਕਿਓਰਿਟੀ ਪੈਚ ਅਪਡੇਟ ਸਾਫਟਵੇਅਰ ਵਰਜ਼ਨ C7000ZCU3CRI1 'ਤੇ ਮਿਲੀ ਹੈ।

ਸੈਮਸੰਗ ਗਲੈਕਸੀ A8 ਪਲੱਸ ਅਤੇ ਗਲੈਕਸੀ C7 'ਚ ਇਹ ਅਪਡੇਟ ਐਂਡਰਾਇਡ 8.0 ਓਰਿਓ ਆਧਾਰਿਤ ਹੈ ਪਰ ਗਲੈਕਸੀ A8 (2016) ਦੇ ਲਈ ਇਹ ਹੁਣ ਵੀ ਐਂਡਰਾਇਡ 7.0 ਨੂਗਟ 'ਤੇ ਆਧਾਰਿਤ ਹੈ ਪਰ ਇਸ ਦੇ ਕੋਰਿਆਈ ਵੇਰੀਐਂਟ SM-A810S ਨੂੰ ਪਹਿਲਾਂ ਤੋਂ ਹੀ ਐਂਡਰਾਇਡ 8.0 ਓਰਿਓ ਅਪਡੇਟ ਮਿਲ ਚੁੱਕੀ ਹੈ। ਇਨ੍ਹਾਂ ਤਿੰਨਾਂ ਡਿਵਾਈਸਿਜ਼ ਦੇ ਲਈ ਅਪਡੇਟ ਰੋਲ-ਆਊਟ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਇਕ ਹਫਤੇ ਦੇ ਅੰਦਰ ਸਾਰੇ ਡਿਵਾਈਸਿਜ਼ 'ਚ ਓ. ਟੀ. ਏ. ਦੇ ਰਾਹੀਂ ਮਿਲ ਜਾਵੇਗੀ।

ਇਸ ਤੋਂ ਇਲਾਵਾ ਲੇਟੈਸਟ ਸਕਿਓਰਿਟੀ ਅਪਡੇਟ ਤੋਂ ਇਲਾਵਾ ਇਹ ਅਪਡੇਟ ਸਮਾਰਟਫੋਨ ਦੇ ਲਈ ਏ. ਆਰ. ਇਮੋਜੀ ਅਤੇ ਸੁਪਰ ਸਲੋਅ ਮੋਸ਼ਨ ਵੀਡੀਓ ਰਿਕਾਰਡਿੰਗ ਸਪੋਰਟ ਵੀ ਲੈ ਕੇ ਆਈ ਹੈ। ਇਹ ਅਪਡੇਟ ਯੂਨਾਈਟਿਡ ਸਟੇਟਸ 'ਚ ਆਉਣ ਵਾਲੇ ਗਲੈਕਸੀ S8 ਅਤੇ ਗਲੈਕਸੀ S8 ਪਲੱਸ ਦੇ ਕੈਰੀਅਰ ਲਾਕਡ ਵੇਰੀਐਂਟ ਦੇ ਲਈ ਵੀ ਉਪਲੱਬਧ ਹੋਵੇਗੀ ਫਿਲਹਾਲ ਸੈਮਸੰਗ ਨੇ ਐਂਡਰਾਇਡ 9 Pie ਦੀ ਅਪਡੇਟ ਨੂੰ ਲੈ ਕੇ ਆਪਣੇ ਪਲਾਨ ਦੀ ਕੋਈ ਆਫਿਸ਼ੀਅਲੀ ਜਾਣਕਾਰੀ ਨਹੀਂ ਦਿੱਤੀ ਗਈ ਹੈ।


Related News