ਦੋਪਹੀਆ ਵਾਹਨਾਂ ਦੀ ਵਿਕਰੀ ਨੇ ਫੜੀ ਰਫਤਾਰ

Friday, Jun 02, 2017 - 12:45 PM (IST)

ਦੋਪਹੀਆ ਵਾਹਨਾਂ ਦੀ ਵਿਕਰੀ ਨੇ ਫੜੀ ਰਫਤਾਰ

ਜਲੰਧਰ- ਦੇਸ਼ ''ਚ ਇਸ ਸਾਲ ਮਈ ਮਹੀਨੇ ''ਚ ਦੋਪਹੀਆ ਵਾਹਨਾਂ ਦੀ ਵਿਕਰੀ ਨੇ ਰਫਤਾਰ ਫੜ ਲਈ ਹੈ, ਜਿੱਥੇ ਹੀਰੋ ਮੋਟੋਕਾਰਪ, ਹੌਂਡਾ ਟੂ ਵ੍ਹੀਲਰਸ ਇੰਡੀਆ, ਇੰਡੀਆ ਯਾਮਾਹਾ ਅਤੇ ਰਾਇਲ ਇਨਫਲੀਡ ਵਰਗੀਆਂ ਕੰਪਨੀਆਂ ਦੀ ਵਿਕਰੀ ''ਚ 25 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।

 

ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਨੇ ਮਈ 2017 ''ਚ ਕੁਲ ਮਿਲਾ ਕੇ 6,33,884 ਵਾਹਨਾਂ ਦੀ ਵਿਕਰੀ ਕੀਤੀ ਹੈ ਜੋ ਪਿਛਲੇ ਸਾਲ ਇਸ ਮਹੀਨੇ ''ਚ ਵੇਚੇ ਗਏ 5,83,117 ਵਾਹਨਾਂ ਦੇ ਮੁਕਾਬਲੇ 8.7 ਫ਼ੀਸਦੀ ਜ਼ਿਆਦਾ ਹੈ। ਕੰਪਨੀ ਨੇ ਕਿਹਾ ਕਿ ਨਵੇਂ ਮਾਡਲਾਂ ਦੀ ਮੰਗ ''ਚ ਆਈ ਤੇਜ਼ੀ ਦੇ ਜ਼ੋਰ ''ਤੇ ਉਹ ਲਗਾਤਾਰ ਦੂਜੇ ਮਹੀਨੇ 6 ਲੱਖ ਤੋਂ ਜ਼ਿਆਦਾ ਵਾਹਨ ਵੇਚਣ ''ਚ ਸਫਲ ਰਹੀ ਹੈ। ਦੂਜੀ ਵੱਡੀ ਕੰਪਨੀ ਹੌਂਡਾ ਟੂ ਵ੍ਹੀਲਰਸ ਇੰਡੀਆ ਲਗਾਤਾਰ ਦੂਜੇ ਮਹੀਨੇ 5 ਲੱਖ ਤੋਂ ਜ਼ਿਆਦਾ ਵਾਹਨ ਵੇਚਣ ''ਚ ਸਫਲ ਰਹੀ ਹੈ। ਉਸ ਨੇ ਕਿਹਾ ਕਿ ਮਈ 2016 ''ਚ 4,36,328 ਵਾਹਨ ਵੇਚੇ ਗਏ ਸਨ ਜੋ ਇਸ ਸਾਲ ਇਸ ਮਹੀਨੇ ''ਚ 23 ਫ਼ੀਸਦੀ ਵਧ ਕੇ 5,37,035 ਵਾਹਨ ''ਤੇ ਪਹੁੰਚ ਗਏ ਹਨ। 
ਇੰਡੀਆ ਯਾਮਾਹਾ ਮੋਟਰ ਨੇ ਮਈ ''ਚ 69,429 ਵਾਹਨਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਇਸ ਮਹੀਨੇ ''ਚ ਵੇਚੇ ਗਏ 62,748 ਵਾਹਨਾਂ ਦੇ ਮੁਕਾਬਲੇ 11 ਫ਼ੀਸਦੀ ਜ਼ਿਆਦਾ ਹੈ। ਕੰਪਨੀ ਦੀ ਇਸ ਵਿਕਰੀ ''ਚ ਭਾਰਤ ਅਤੇ ਨੇਪਾਲ ਦੇ ਅੰਕੜੇ ਸ਼ਾਮਲ ਹਨ। ਇਸੇ ਤਰ੍ਹਾਂ ਮਹਿੰਗੇ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਇਨਫਲੀਡ ਦੀ ਵਿਕਰੀ ''ਚ ਸਭ ਤੋਂ ਜ਼ਿਆਦਾ 25 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੁਲ ਮਿਲਾ ਕੇ ਉਸ ਨੇ ਮਈ 2017 ''ਚ 60,696 ਮੋਟਰਸਾਈਕਲਾਂ ਦੀ ਵਿਕਰੀ ਕੀਤੀ ਹੈ ਜੋ ਪਿਛਲੇ ਸਾਲ ਇਸੇ ਮਹੀਨੇ ''ਚ ਵੇਚੇ ਗਏ 48,604 ਮੋਟਰਸਾਈਕਲਾਂ ਦੇ ਮੁਕਾਬਲੇ 25 ਫ਼ੀਸਦੀ ਜ਼ਿਆਦਾ ਹੈ। ਕੰਪਨੀ ਨੇ ਇਸ ਦੌਰਾਨ ਘਰੇਲੂ ਬਾਜ਼ਾਰ ''ਚ 58,647 ਵਾਹਨਾਂ ਦੀ ਵਿਕਰੀ ਕੀਤੀ ਜੋ ਮਈ 2016 ''ਚ ਵੇਚੇ ਗਏ 47,232 ਵਾਹਨਾਂ ਦੇ ਮੁਕਾਬਲੇ 24 ਫ਼ੀਸਦੀ ਜ਼ਿਆਦਾ ਹੈ। ਇਸ ਦੌਰਾਨ ਉਸ ਦੀ ਬਰਾਮਦ 49 ਫ਼ੀਸਦੀ ਵਧ ਕੇ 2049 ਵਾਹਨਾਂ ''ਤੇ ਪਹੁੰਚ ਗਈ ਹੈ। ਪਿਛਲੇ ਸਾਲ ਕੰਪਨੀ ਨੇ 1372 ਵਾਹਨ ਕੌਮਾਂਤਰੀ ਬਾਜ਼ਾਰ ''ਚ ਵੇਚੇ ਸਨ ।


Related News