ਐਪਲ ਦੇ ਸਫਾਰੀ ਬ੍ਰਾਊਜ਼ਰ ’ਚ ਮਿਲਿਆ ਬਗ, ਲੀਕ ਹੋ ਸਕਦੀ ਹੈ ਤੁਹਾਡੀ ਸਰਚ ਹਿਸਟਰੀ

Wednesday, Jan 19, 2022 - 02:22 PM (IST)

ਗੈਜੇਟ ਡੈਸਕ– ਐਪਲ ਦੇ ਸਫਾਰੀ ਬ੍ਰਾਊਜ਼ਰ ’ਚ ਇਕ ਅਜਿਹੇ ਬਗ ਦਾ ਪਤਾ ਲਗਾਇਆ ਗਿਆ ਹੈ ਜੋ ਕਿ ਤੁਹਾਡੀ ਸਰਚ ਹਿਸਟਰੀ ਨਾਲ ਜੁੜੇ ਡਾਟਾ ਨੂੰ ਲੀਕ ਕਰ ਸਕਦਾ ਹੈ। ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API) ਦੀ ਤਰ੍ਹਾਂ ਕੰਮ ਕਰਨ ਵਾਲੇ IndexedDB ’ਚ ਇਹ ਬਗ ਮਿਲਿਆ ਹੈ। ਸਫਾਰੀ ਬ੍ਰਾਊਜ਼ਰ ਦੇ ਇਸ ਬਗ ਨਾਲ macOS ਤੋਂ ਲੈ ਕੇ iOS ਅਤੇ iPadOS ਵਾਲੇ ਡਿਵਾਈਸ ਪ੍ਰਭਾਵਿਤ ਹੋਏ ਹਨ। ਫਿਲਹਾਲ ਇਸ ਬਗ ਤੋਂ ਬਚਣ ਲਈ ਯੂਜ਼ਰਸ ਥਰਡ ਪਾਰਟੀ ਬ੍ਰਾਊਜ਼ਰ ਦਾ ਇਸਤੇਮਾਲ ਕਰ ਸਕਦੇ ਹਨ। 

ਇਹ ਵੀ ਪੜ੍ਹੋ– ਐਪਲ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਇਕ ਸਾਲ ’ਚ ਵੇਚ ਦਿੱਤੇ ਇੰਨੇ iPhones

ਸਫਾਰੀ ਦੇ ਇਸ ਬਗ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ 9to5Mac ਵੈੱਬਸਾਈਟ ਦੁਆਰਾ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹਹੈ ਕਿ API ਦੀ ਮਦਦ ਨਾਲ ਹੀ ਕੋਈ ਬ੍ਰਾਊਜ਼ਰ ਤੁਹਾਡਾ ਡਾਟਾ ਨੂੰ ਸਕਿਓਰ ਰੱਖਦਾ ਹੈ ਪਰ ਇਹ ਬਗ IndexedDB ਏ.ਪੀ.ਆਈ. ’ਚ ਹੀ ਸਾਹਮਣੇ ਆ ਗਿਆ ਹੈ।

ਖੋਜਕਾਰਾਂ ਦਾ ਕਹਿਣਾ ਹੈਕਿ ਐਪਲ ਦੁਆਰਾ ਤਿਆਰ ਕੀਤਾ ਗਿਆ IndexedDB ਪਾਲਿਸੀ ਦਾ ਉਲੰਘਣ ਕਰਦਾ ਹੈ ਜਿਸਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੇ ਡਾਟਾ ’ਚ ਸੰਨ੍ਹ ਲਗਾ ਸਕਦੇ ਹਨ। ਇਸ ਬਗ ਨਾਲ ਹੈਕਰਾਂ ਨੂੰ ਪਤਾ ਚਲ ਜਾਂਦਾ ਹੈ ਕਿ ਤੁਸੀਂ ਕਿਹੜੀ ਵੈੱਬਸਾਈਟ ’ਤੇ ਵਿਜ਼ਟ ਕਰ ਰਹੇ ਹੋ ਅਤੇ ਕੀ-ਕੀ ਸਰਚ ਕਰ ਰਹੇ ਹੋ। ਬ੍ਰਾਊਜ਼ਰ ਰਾਹੀਂ ਕਿਸੇ ਵੈੱਬਸਾਈਟ ’ਤੇ ਗੂਗਲ ਅਕਾਊਂਟ ਰਾਹੀਂ ਲਾਗ-ਇਨ ਕਰਨ ’ਤੇ ਵੀ ਤੁਹਾਡੀ ਗੂਗਲ ਆਈ.ਡੀ. ਲੀਕ ਹੋ ਸਕਦੀ ਹੈ। ਜਦੋਂ ਤਕ ਐਪਲ ਸਫਾਰੀ ਬ੍ਰਾਊਜ਼ਰ ਦਾ ਨਵਾਂ ਅਪਡੇਟ ਜਾਰੀ ਨਹੀਂ ਕਰਦੀ ਉਦੋਂ ਤਕ ਯੂਜ਼ਰਸ ਨੂੰ ਗੂਗਲ ਕ੍ਰੋਮ ਜਾਂ ਮੋਜ਼ਿਲਾ ਫਾਇਰਫਾਕਸ ਵਰਗੇ ਬ੍ਰਾਊਜ਼ਰ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ– ਕੋਰੋਨਾ ਪਾਬੰਦੀਆਂ ਤੋਂ ਦੂਰ! ਭਾਰਤ ’ਚ ਹੋਣ ਜਾ ਰਿਹੈ ਪਹਿਲਾ ‘ਮੇਟਾਵਰਸ’ ਵਿਆਹ


Rakesh

Content Editor

Related News