50 ਰੁਪਏ ''ਚ 1GB 4G ਡਾਟਾ, ਕਾਲਿੰਗ ਤੇ ਰੋਮਿੰਗ ਦੀ ਸੁਵਿਧਾ ਬਿਲਕੁਲ ਫ੍ਰੀ

Thursday, Sep 01, 2016 - 01:24 PM (IST)

50 ਰੁਪਏ ''ਚ 1GB 4G ਡਾਟਾ, ਕਾਲਿੰਗ ਤੇ ਰੋਮਿੰਗ ਦੀ ਸੁਵਿਧਾ ਬਿਲਕੁਲ ਫ੍ਰੀ
ਨਵੀਂ ਦਿੱਲੀ- ਰਿਲਾਇੰਸ ਇੰਡਸਟ੍ਰੀ ਦੀ ਸਾਲਾਨਾ ਆਮ ਬੈਠਕ ''ਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਦੇ ਮਹੱਤਵਪੂਰਨ ਪ੍ਰਾਜੈਕਟ ਰਿਲਾਇੰਸ ਜੀਓ ਨੂੰ ਲੈ ਕੇ ਅਹਿਮ ਐਲਾਨ ਕੀਤਾ ਹਨ। ਰਿਲਾਇੰਸ ਆਪਣੇ ਯੂਜ਼ਰਸ ਲਈ ਕੁਝ ਖਾਸ ਆਫਰਸ ਲੈ ਕੇ ਆਈ ਹੈ ਜਿਸ ਤਹਿਤ ਸਿਰਪ ਨੈੱਟਵਰਕ ''ਤੇ ਗਾਹਕਾਂ ਤੋਂ ਡਾਟਾ ਲਈ ਪੈਸੇ ਲਏ ਜਾਣਗੇ। ਵੁਆਇਸ ਕਾਲਿੰਗ, ਰੋਮਿੰਗ ਚਾਰਜ ਉਮਰ ਭਰ ਲਈ ਫ੍ਰੀ ਹੋਵੇਗਾ। 
ਮੁਕੇਸ਼ ਅੰਬਾਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਡਾਟਾ ਨੂੰ ਸਾਰੇ ਗਾਹਕਾਂ ਲਈ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਰਹੇਗੀ। ਉਨ੍ਹਾਂ ਕਿਹਾ ਕਿ ਸਾਡੇ ਡਾਟਾ ਪਲਾਨ 5 ਪੈਸੇ ਪ੍ਰਤੀ ਐੱਮ.ਬੀ. ਜਾਂ 50 ਰੁਪਏ ਪ੍ਰਤੀ ਜੀ.ਬੀ. ਤੋਂ ਸ਼ੁਰੂ ਹੋਣਗੇ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਸਿਮ ਨੂੰ ਸਾਰੇ ਗਾਹਕਾਂ ਲਈ ਉਪਲੱਬਧ ਕਰਾਏ ਜਾਣ ਦੀ ਜਾਣਕਾਰੀ ਦਿੱਤੀ ਹੈ। ਇਹ 5 ਸਤੰਬਰ ਤੋਂ ਹਰ ਸਖਸ਼ਲਈ ਉਪਲੱਬਧ ਹੋਵੇਗੀ। ਨਵਾ ਸਿਮ ਕੁਨੈਕਸ਼ਨ ਖਰੀਦਣ ਵਾਲੇ ਗਾਹਕਾਂ ਨੂੰ ''ਜੀਓ ਵੈਲਕਮ ਆਫਰ'' ਮਿਲੇਗੀ। ਇਸ ਤਹਿਤ ਡਾਟਾ, ਵੁਆਇਸ, ਵੀਡੀਓ, ਜੀਓ ਐਪਸ ਅਤੇ ਉਸ ਦੇ ਕੰਟੈਂਟ 31 ਦਸੰਬਰ 2016 ਤੱਕ ਪੂਰੀ ਤਰ੍ਹਾਂ ਫ੍ਰੀ ''ਚ ਉਪਲੱਬਧ ਹੋਣਗੇ। 
ਜੀਓ ਸ਼ੁਰੂਆਤੀ ਚਾਰ ਮਹੀਨਿਆਂ ਲਈ ਫ੍ਰੀ ਡਾਟਾ ਸਰਵਿਸ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਉਹ ਡਾਟਾ ਦੇ 10 ਪਲਾਨਾਂ ਦੀ ਪੇਸ਼ਕਸ਼ ਕਰੇਗੀ। ਇਨ੍ਹਾਂ ਪਲਨਾਂ ਦੇ ਤਹਿਤ ਕਦੇ-ਕਦੇ ਡਾਟਾ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਇਕ ਦਿਨ ਦੀ ਵੈਲੀਡੇਟੀ ਵਾਲਾ 1 ਰੁਪਏ ਦਾ ਪਲਾਨ, 14 ਰੁਪਏ ਪ੍ਰਤੀ ਮਹੀਨੇ ਦਾ ਪਲਾਨ ਅਤੇ ਬਹੁਤ ਜ਼ਿਆਦਾ ਡਾਟਾ ਖਪਤ ਕਰਨ ਵਾਲੇ ਗਾਹਕਾਂ ਲਈ 4, ਰੁਪਏ ਪ੍ਰਤੀ ਮਹੀਨੇ ਦਾ ਪਲਾਨ ਹੈ। 
ਇਸ ਮੌਕੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਹ ਜੀਓ ਸਰਵਿਸ ਨੂੰ ਦੇਸ਼ ਦੇ 120 ਕਰੋੜ ਲੋਕਾਂ ਨੂੰ ਸਮਰਪਿਤ ਕਰਦੇ ਹਨ। ਰਿਲਾਇੰਸ ਜੀਓ ਪ੍ਰਧਾਨ ਮੰਤਰੀ ਮੋਦੀ ਦੇ ਦੇਸ਼ ਦੇ ਹਰ ਨਾਗਰਿਕ ਨੂੰ ਆਨਲਾਈਨ ਜੋੜਨ ਦੇ ਸੁਪਨੇ ਨੂੰ ਸਾਕਾਰ ਕਰੇਗਾ।

Related News