ਓਪੋ ਦੇ ਇਸ ਸਮਾਰਟਫੋਨ ''ਚ ਹੋਈ 1500 ਰੁਪਏ ਦੀ ਕਟੌਤੀ
Tuesday, Dec 08, 2020 - 07:46 PM (IST)
ਗੈਜੇਟ ਡੈਸਕ—ਜੇਕਰ ਤੁਹਾਨੂੰ ਵੀ ਸਮਾਰਟਫੋਨ ਪਸੰਦ ਹਨ ਅਤੇ ਤੁਸੀਂ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਓਪੋ ਨੇ ਆਪਣੇ ਸਮਾਰਟਫੋਨ Oppo F17 Pro ਦੀ ਕੀਮਤ 'ਚ 1500 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਓਪੋ ਐੱਫ17 ਪ੍ਰੋ ਨੂੰ ਹੁਣ 21,490 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪਹਿਲੇ ਇਸ ਦੀ ਕੀਮਤ 22,990 ਰੁਪਏ ਸੀ। ਦੱਸ ਦੇਈਏ ਕਿ ਸਤੰਬਰ 'ਚ ਓਪੋ ਐੱਫ17 ਪ੍ਰੋ ਦੀ ਭਾਰਤ 'ਚ ਲਾਂਚਿੰਗ ਹੋਈ ਸੀ ਉਸ ਤੋਂ ਬਾਅਦ ਇਸ ਦੀ ਕੀਮਤ 'ਚ ਪਹਿਲੀ ਵਾਰ ਕਟੌਤੀ ਹੋਈ ਹੈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ 16 ਤਾਲਿਬਾਨ ਅੱਤਵਾਦੀ ਢੇਰ, 11 ਜ਼ਖਮੀ
ਸਪੈਸੀਫਿਕੇਸ਼ਨਸ
ਇਸ 'ਚ 6.53 ਇੰਚ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2400x1080 ਪਿਕਸਲ ਹੈ। ਪਾਵਰ ਲਈ ਇਸ 'ਚ ਆਕਟਾਕੋਰ ਮੀਡੀਆ ਟੇਕ ਹੀਲੀਓ ਪੀ95 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ 'ਚ ਕਲਰ ਓ.ਐੱਸ. 7.2 ਦਾ ਇੰਟਰਫੇਜ਼ ਦਿੱਤਾ ਗਿਆ ਹੈ। ਫੋਨ 'ਚ 8ਜੀ.ਬੀ. ਰੈਮ ਅਤੇ 128ਜੀ.ਬੀ. ਦੀ ਸਟੋਰੇਜ਼ ਮਿਲੇਗੀ।
ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਕੈਮਰਾ
ਇਸ ਦੇ ਰੀਅਰ 'ਚ 4 ਕੈਮਰੇ ਦਾ ਸੈਟਅਪ ਦਿੱਤਾ ਗਿਆ ਹੈ। ਇਸ ਦੇ ਰੀਅਰ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 8 ਮੈਗਾਪਿਕਸਲ ਦਾ ਵਾਇਡ-ਐਂਗਲ ਲੈਂਸ, 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਅਤੇ 2 ਮੈਗਾਪਿਕਸਲ ਦਾ ਪੋਟਰੇਟ ਸੈਂਸਰ ਦਿੱਤਾ ਗਿਆ ਹੈ।
ਉੱਥੇ, ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦੇ ਫਰੰਟ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4015 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਜੋ 30 ਵਾਟ ਵੂਕ ਫਲੈਸ਼ ਚਾਰਜ 4.0 ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।