ਐਡਵਾਂਸ ਫੀਚਰਜ਼ ਨਾਲ ਰਾਇਲ ਐਨਫੀਲਡ ਲਿਆਈ ਨਵਾਂ Classic 350

09/13/2021 1:39:15 PM

ਆਟੋ ਡੈਸਕ– ਰਾਇਲ ਐਨਫੀਲਡ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਪ੍ਰਸਿੱਧ ਮੋਟਰਸਾਈਕਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਨੂੰ ਕਈ ਬਦਲਾਵਾਂ ਨਾਲ ਲਿਆਇਆ ਗਿਆ ਹੈ। ਇਸ ਵਿਚ ਇਸ ਵਾਰ ਰਾਈਡਿੰਗ ਦੇ ਸ਼ੌਕੀਨਾਂ ਲਈ ਟ੍ਰਿਪਰ ਟਰਨ-ਬਾਈ-ਟਰਨ ਨੈਵਿਗੇਸ਼ਨ ਸਿਸਟਮ ਨਾਲ ਲੈਸ ਕੀਤਾ ਗਿਆਹੈ ਅਤੇ ਇਸ ਵਿਚ ਨਵਾਂ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਗਿਆਹੈ। ਪਹਿਲੀ ਵਾਰ ਰਾਇਲ ਐਨਫੀਲਡ ਨੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਵਿਚ ਫਿਊਲ ਗੇਜ਼ ਦੀ ਸੁਵਿਧਾ ਦਿੱਤੀ ਹੈ। ਡਿਜ਼ਾਇਨ ’ਚ ਕੀਤੇ ਗਏ ਬਦਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਨਵੇਂ ਡਿਜ਼ਾਇਨ ਦੀ ਟੇਲਲਾਈਟ ਅਤੇ ਅਪਡੇਟਿਡ ਐਗਜਾਸਟ ਪਾਈਪ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਦੀ ਹੈਂਡਲਬਾਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਲੰਬੇ ਸਫਰ ਦੌਰਾਨ ਤੁਹਾਡੇ ਸਮਾਰਟਫੋਨ ਚਾਰਜ ਕਰਨ ਲਈ ਇਸ ਵਿਚ ਇਕ ਯੂ.ਐੱਸ.ਬੀ. ਚਾਰਜਰ ਦੀ ਸੁਵਿਧਾ ਵੀ ਮਿਲੇਗੀ। 

ਵੇਰੀਐਂਟਸ ਦੇ ਆਧਾਰ ’ਤੇ ਕੀਮਤ

ਵੇਰੀਐਂਟਸ ਐਕਸ ਸ਼ੋਅਰੂਮ ਕੀਮਤ (ਰੁਪਏ)
2021 Royal Enfield Classic Redditch 1,84,374
2021 Royal Enfield Classic Halcyon 1,93,123
2021 Royal Enfield Classic Signals 2,04,367
2021 Royal Enfield Classic Dark 2,11,465
2021 Royal Enfield Classic Chrome 2,15,118


11 ਰੰਗਾਂ ’ਚ ਉਪਲੱਬਧ ਹੋਵੇਗੀ Royal Enfield Classic 350
2021 ਮਾਡਲ ਰਾਇਲ ਐਨਫੀਲਡ ਕਲਾਸਿਕ 350 ਨੂੰ 11 ਵੱਖ-ਵੱਖ ਰੰਗਾਂ ’ਚ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ ’ਚ ਕ੍ਰੋਮ ਰੈੱਡ, ਕ੍ਰੋਮ ਬ੍ਰੋਨਜ਼, ਡਾਰਕ ਸਟੀਲਥ ਬਲੈਕ, ਡਾਰਕ ਗਨਮੈਟਲ ਗ੍ਰੇਅ, ਸਿਗਨਲ ਮਾਰਸ਼ ਗ੍ਰੇਅ, ਸਿਗਨਲ ਸੈਂਡਸਟਾਰਮ, ਹੈਲਸੀਅਨ ਗਰੀਨ, ਹੈਲਸੀਅਨ ਬਲੈਕ, ਹੈਲਸੀਅਨ ਗ੍ਰੇਅ, ਰੈਡਡਿਚ ਗਰੀਨ ਅਤੇ ਰੈਡਡਿਚ ਗ੍ਰੇਅ ਰੰਗ ਸ਼ਾਮਲ ਹਨ। ਪਹਿਲੇ 9 ਰੰਗਾਂ ਦੇ ਆਪਸ਼ਨ ਡਿਊਲ-ਚੈਨਲ ਏ.ਬੀ.ਐੱਸ. ਮਾਡਲ ਦੇ ਨਾਲ ਉਪਲੱਬਧ ਹੋਣਗੇ, ਜਦਕਿ ਆਖਰੀ ਦੇ 2 ਰੰਗ ਸਿੰਗਲ-ਚੈਨਲ ਏ.ਬੀ.ਐੱਸ. ਨਾਲ ਲਿਆਏ ਗਏ ਹਨ। 

PunjabKesari

ਪਾਵਰਫੁਲ ਇੰਜਣ
ਨਵੇਂ ਕਲਾਸਿਕ 350 ਮੋਟਰਸਾਈਕਲ ’ਚ ਅਪਡੇਟਿਡ 349cc ਦਾ ਨਵਾਂ ਫਿਊਲ ਇੰਜੈਕਟਿਡ ਸਿੰਗਲ-ਸਿਲੰਡਰ 4-ਸਟ੍ਰੋਕ ਇੰਜਣ ਮਿਲਦਾ ਹੈ। ਇਹ ਇੰਜਣ 6,100 ਆਰ.ਪੀ.ਐੱਮ. ’ਤੇ 20.2 ਬੀ.ਐੱਚ.ਪੀ. ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਨਵਾਂ ਮੋਟਰਸਾਈਕਲ ਸਿੰਗਲ ਅਤੇ ਡਿਊਲ ਦੋਵਾਂ ਸੀਟਾਂ ’ਚ ਉਪਲੱਬਧ ਹੈ। 

ਬਿਹਤਰ ਬ੍ਰੇਕਿੰਗ ਅਤੇ ਸਸਪੈਂਸ਼ਨ
ਨਵੇਂ ਕਲਾਸਿਕ 350 ’ਚ 41mm ਟੈਲੀਸਕੋਪਿਕ ਫਰੰਟ ਫੋਰਕਸ ਅਤੇ ਰੀਅਰ ’ਚ 6-ਸਟੈੱਪ ਟਵਿਨ-ਟਿਊਬ ਇਮਲਸ਼ਨ ਸ਼ਾਕ ਆਬਜ਼ਬਰ ਲਗਾਏ ਗਏ ਹਨ। ਬ੍ਰੇਕਿੰਗ ਲਈ 300mm ਫਰੰਟ ਡਿਸਕ ਬ੍ਰੇਕ ਅਤੇ 270mm ਰੀਅਰ ਡਿਸਕ ਬ੍ਰੇਕ ਦਿੱਤੀ ਗਈ ਹੈ। ਰੀਅਰ ’ਚ ਡਰੱਬ ਬ੍ਰੇਕ ਦਾ ਵੀ ਆਪਸ਼ਨ ਮਿਲਦਾ ਹੈ। ਇਹ ਮੋਟਰਸਾਈਕਲ ਸਿੰਗਲ ਅਤੇ ਡਿਊਲ ਚੈਨਲ ਏ.ਬੀ.ਐੱਸ. ਦੋਵਾਂ ਆਪਸ਼ਨ ਨਾਲ ਆਉਂਦਾ ਹੈ। ਮੋਟਰਸਾਈਕਲ ’ਚ 19 ਇੰਚ ਦੇ ਫਰੰਟ ਅਤੇ 18 ਇੰਚ ਦੇ ਰੀਅਰ ਵ੍ਹੀਲ ਦਿੱਤੇ ਗਏ ਹਨ ਅਤੇ ਇਸ ਵਿਚ ਦੋਵੇਂ ਚੌੜੇ ਟਿਊਬਲੈੱਸ ਟਾਇਰ ਮਿਲਦੇ ਹਨ। ਇਸ ਮੋਟਰਸਾਈਕਲ ਦੇ ਨਾਲ ਕੰਪਨੀ 3 ਸਾਲਾਂ ਦੀ ਸਟੈਂਡਰਡ ਵਾਰੰਟੀ ਅਤੇ 1 ਸਾਲ ਦਾ ਰੋਡਸਾਈਡ ਅਸਿਸਟੈਂਸ ਦੇ ਰਹੀ ਹੈ। 


Rakesh

Content Editor

Related News