Scram 411 ਤੋਂ ਬਾਅਦ ਹੁਣ Royal Enfield ਲਾਂਚ ਕਰਨ ਜਾ ਰਹੀ ਇਹ ਮੋਟਰਸਾਈਕਲ

Thursday, Mar 24, 2022 - 02:41 PM (IST)

Scram 411 ਤੋਂ ਬਾਅਦ ਹੁਣ Royal Enfield ਲਾਂਚ ਕਰਨ ਜਾ ਰਹੀ ਇਹ ਮੋਟਰਸਾਈਕਲ

ਆਟੋ ਡੈਸਕ– ਰਾਇਲ ਐਨਫੀਲਡ ਨੇ ਹਾਲ ਹੀ ’ਚ ਆਪਣੇ ਨਵੇਂ ਮੋਟਰਸਾਈਕਲ Royal Enfield Scram 411 ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਸਾਲ 2022 ’ਚ ਲਾਂਚ ਹੋਣ ਵਾਲੇ ਆਪਣੇ ਹੋਰ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਰਾਇਲ ਐਨਫੀਲਡ ਦੇ ਆਉਣ ਵਾਲੇ ਮੋਟਰਸਾਈਕਲ ਬਾਰੇ ਦੱਸਣ ਜਾ ਰਹੇ ਹਨ ਜੋ ਨਾ ਸਿਰਫ ਬਿਹਤਰ ਇੰਜਣ ਦੇ ਨਾਲ ਆਉਣਗੇ ਸਗੋਂ ਆਧੁਨਿਕ ਫੀਚਰਜ਼ ਨਾਲ ਵੀ ਲੈਸ ਹੋਣਗੇ। 

ਸ਼ਾਟਗਨ 650 (ਐੱਸ.ਜੀ. 650)
ਰਾਇਲ ਐਨਫੀਲਡ ਸ਼ਾਟਗਨ ਦੀ ਲੁੱਕ ਵੇਖਕੇ ਸਾਰੇ ਰਾਇਲ ਐਨਫੀਲਡ ਪ੍ਰੇਮੀ ਇਸ ਮੋਟਰਸਾਈਕਲ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੰਪਨੀ ਨੇ ਸ਼ਾਟਗਨ ਨਾਲ ਨਵੀਂ ਅਤੇ ਸ਼ਾਨਦਾਰ ਐਂਟਰੀ ਕੀਤੀ ਹੈ। ਰਾਇਲ ਐਨਫੀਲਡ ਨੇ EICMA ’ਚ ਐੱਸ.ਜੀ. 650 ਕੰਸੈਪਟ ਨੂੰ ਪੇਸ਼ ਕੀਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸੇ ਦਾ ਪ੍ਰੋਡਕਸ਼ਨ ਇਸਪੇਕ ਵਰਜ਼ਨ 2022 ਦੇ ਅਖੀਰ ’ਚ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਬਾਈਕ ਪਹਿਲਾਂ ਹੀ ਕਈਵਾਰ ਡਿਵੈਲਪਮੈਂਟ ਸਟੈੱਪਸ ’ਚ ਆ ਚੁੱਕੀ ਹੈ, ਉਥੇ ਹੀ ਕਈ ਵਾਰ ਇਸ ਬਾਈਕ ਨੂੰ ਭਾਰਤ ’ਚ ਟੈਸਟਿੰਗ ਦੌਰਾਨ ਸਪਾਟ ਕੀਤਾ ਜਾ ਚੁੱਕਾ ਹੈ। 

ਹੰਟਰ 350
ਰਾਇਲ ਐਨਫੀਲਡ ਹੰਟਰ 350 ਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਭਾਰਤੀ ਬਾਜ਼ਾਰ ’ਚ ਇਸ ਮੋਟਰਸਾਈਕਲ ਨੂੰ 2020 ਦੇ ਅਖੀਰ ’ਚ ਲਾਂਚ ਕੀਤਾ ਗਿਆ ਸੀ, ਹੁਣ ਇਸ ਬਾਈਕ ਨੂੰ ਇਸ ਸਾਲ ਅਪਡੇਟਿਡ ਵਰਜ਼ਨ ’ਚ ਲਾਂਚ ਕੀਤੇ ਜਾਣ ਦੀ ਸੂਚਨਾ ਹੈ। ਇਸ ਬਾਈਕ ਦੀ ਖਾਸੀਅਤ ਇਸਦੇ ਪਹੀਆਂ ’ਚ ਹੈ। ਇਹ 17 ਇੰਚ ਦੇ ਅਲੌਏ ਵ੍ਹੀਲਜ਼ ਨਾਲ ਆਉਂਦੀ ਹੈ ਜੋ ਇਕ ਕਿਫਾਇਤੀ ਵੇਰੀਐਂਟ ਸਾਬਿਤ ਹੋਵੇਗਾ।

ਇੰਟਰਸੈਪਟਰ 650 ਅਤੇ ਅਪਡੇਟਿਡ ਬੁਲੇਟ 350
ਰਾਇਲ ਐਨਫੀਲਡ ਕੰਪਨੀ 2022 ’ਚ ਧਮਾਕੇਦਾਰ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨਵੇਂ ਸਾਲ ’ਚ My ਅਪਡੇਟ ਪੇਸ਼ ਕਰੇਗੀ। ਉਮੀਦ ਹੈ ਕਿ ਅਪਡੇਟਿਡ ਬੁਲੇਟ 350 ਭਾਰਤੀ ਬਾਜ਼ਾਰ ’ਚ ਵੇਖਣ ਨੂੰ ਮਿਲ ਸਕਦਾ ਹੈ। ਦੱਸ ਦੇਈਏ ਕਿ ਇਸਦੇ ਨਾਲ ਹੀ ਕੰਪਨੀ ਇੰਟਰਸੈਪਟਰ 650 ਨੂੰ ਅਪਡੇਟ ਮਾਡਲ ਵੀ ਬਣਾ ਰਹੀ ਹੈ। ਇਸਨੂੰ ਵੀ ਭਾਰਤੀ ਸੜਕਾਂ ’ਤੇ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ।


author

Rakesh

Content Editor

Related News