ਰਾਇਲ ਐਨਫੀਲਡ ਦੀ ਨਵੀਂ ਬਾਈਕ Scram 411 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Tuesday, Mar 15, 2022 - 06:27 PM (IST)

ਰਾਇਲ ਐਨਫੀਲਡ ਦੀ ਨਵੀਂ ਬਾਈਕ Scram 411 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਰਾਇਲ ਐਨਫੀਲਡ ਨੇ ਆਪਣੀ ਨਵੀਂ ਬਾਈਕ Royal Enfield Scram 411 ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਭਾਰਤ ’ਚ ਕੀਮਤ 2.03 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2.08 ਲੱਖ ਰੁਪਏ ਤਕ ਜਾਂਦੀ ਹੈ। ਨਵੀਂ Scram 411 ਹਿਮਾਲਿਅਨ ਏ.ਡੀ.ਵੀ. ਦੇ ਇਕ ਜ਼ਿਆਦਾ ਕਿਫਾਇਤੀ ਵਰਜ਼ਨ ਦੇ ਰੂਪ ’ਚ ਲਿਆਈ ਗਈ ਹੈ, ਜੋ ਭਾਰਤ ’ਚ ਸਭ ਤੋਂ ਲੋਕਪ੍ਰਸਿੱਧ ਐਡਵੈਂਚਰ ਬਾਈਕਾਂ ’ਚੋਂ ਇਕ ਹੈ। 

ਰਾਇਲ ਐਨਫੀਲਡ ਭਾਰਤ ’ਚ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਵੀ ਆਪਣੀ ਬਾਜ਼ਾਰ ਹਿੱਸੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ’ਚ ਆਪਣੇ ਪ੍ਰੋਡਕਟਸ ਨੂੰ ਲਾਂਚ ਕਰ ਰਹੀ ਹੈ। ਉਮੀਦ ਹੈ ਕਿ ਆਲ-ਨਿਊ Scram 411 ਉਸ ਰਣਨੀਤੀ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। 

PunjabKesari

ਲੁੱਕ ਅਤੇ ਡਿਜ਼ਾਇਨ
Scram 411 ਨੂੰ ਨਵੇਂ ਸਟੈਂਡਰਡ ਇੰਸਟਰੂਮੈਂਟ ਕੰਸੋਲ, ਛੋਟੇ ਫਰੰਟ ਵ੍ਹੀਲ ਅਤੇ ਬੇਸਿਕ ਬਾਡੀ ਪੈਨਲ ਸਮੇਤ ਬੁਨਿਆਦੀ ਉਪਕਰਣਾਂ ਦੇ ਇਸਤੇਮਾਲ ਦੇ ਨਾਲ ਥੋੜ੍ਹਾ ਜ਼ਿਆਦਾ ਕਿਫਾਇਤੀ ਬਣਾਇਆ ਗਿਆ ਹੈ। ਇਸ ਵਿਚ ਇਕ ਗੋਲ ਪੁਰਾਣੇ ਸਟਾਈਲ ਵਾਲਾ ਹੈੱਡਲੈਂਪ, ਫੁਲ ਡਿਜੀਟਲ ਸਰਕੁਲਰ ਇੰਸਟਰੂਮੈਂਟ ਕਲੱਸਟਰ, ਆਰਾਮਦਾਇਕ ਸੀਟਾਂ ਦੇ ਨਾਲ ਐਰਗੋਨੋਮਿਕ ਡਿਜ਼ਾਇਨ, ਐੱਲ.ਈ.ਡੀ. ਟੇਲਲਾਈਟ ਮਿਲਦੀ ਹੈ। ਬਹੁਉਦੇਸ਼ੀ ਮੋਟਰਸਾਈਕਲ 19 ਇੰਚ ਦੇ ਫਰੰਟ ਵ੍ਹੀਲ ਅਤੇ 17 ਇੰਚ ਦੇ ਰੀਅਰ ਵ੍ਹੀਲ ਦੇ ਨਾਲ ਆਉਂਦਾ ਹੈ, ਜਿਸ ਵਿਚ ਡਿਊਲ-ਪਰਪਸ ਰਬੜ ਮਿਲਦੀ ਹੈ। 

ਕਲਰ ਆਪਸ਼ਨ
Royal Enfield Scram 411 ਮੋਟਰਸਾਈਕਲ ਨੂੰ ਚਿੱਟੇ, ਸਿਲਵਰ, ਕਾਲੇ, ਨੀਲੇ, ਗ੍ਰੇਫਾਈਟ ਰੈੱਡ ਅਤੇ ਪੀਲੇ ਸਮੇਤ ਕਈ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। 

PunjabKesari

ਇੰਜਣ ਅਤੇ ਗਿਅਰਬਾਕਸ
ਇਸ ਵਿਚ ਹਿਮਾਲਿਅਨ ਵਰਗਾ ਹੀ ਪਾਵਰਟ੍ਰੇਨ ਹੈ ਜੋ 5-ਸਪੀਡ ਗਿਅਰਬਾਕਸ ਦੇ ਨਾਲ ਆਉਂਦਾ ਹੈ। ਇਹ ਇੰਜਣ 24.3bhp ਦਾ ਪਾਵਰ ਆਉਟਪੁਟ ਅਤੇ 32 Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕ੍ਰੈਮ ਦੇ ਅਨੋਖੇ ਕਰੈਕਟਰ ਨਾਲ ਮਿਲ ਖਾਣ ਲਈ ਇਸ ਇੰਜਣ ਨੂੰ ਟਿਊਨ ਕੀਤਾ ਗਿਆ ਹੈ। ਹਾਲਾਂਕਿ, ਟ੍ਰਾਂਸਮਿਸ਼ਨ ਹਿਮਾਲਿਅਨ ਵਰਗਾ ਹੀ ਹੈ। 

PunjabKesari

ਵ੍ਹੀਲਬੇਸ ਅਤੇ ਸਸਪੈਂਸ਼ਨ
ਸਾਈਜ਼ ਦੀ ਗੱਲ ਕਰੀਏ ਤਾਂ ਇਸ ਵਿਚ ਮਿਲਣ ਵਾਲੇ ਛੋਟੇ ਫਰੰਟ ਵ੍ਹੀਲ ਕਾਰਨ ਸਕ੍ਰੈਮ ’ਚ 1,455 mm ਦਾ ਥੋੜ੍ਹਾ ਛੋਟਾ ਵ੍ਹੀਲਬੇਸ ਮਿਲਦਾ ਹੈ। ਗ੍ਰਾਊਂਡ ਕਲੀਅਰੈਂਸ ਨੂੰ ਮਾਮੂਲੀ ਰੂਪ ਨਾਲ ਘੱਟ ਕਰਕੇ 200mm ਕਰ ਦਿੱਤਾ ਗਿਆ ਹੈ ਅਤੇ ਛੋਟੀਆਂ ਸਵਾਰੀਆਂ ਨੂੰ ਐਡਜਸਟ ਕਰਨ ਲਈਸੀਟ ਦੀ ਉੱਚਾਈ ਹੁਣ 795mm ਹੈ। ਇਸ ਵਿਚ 190mm ਦਾ ਫਰੰਟ ਟ੍ਰੈਵਲ ਅਤੇ 180mm ਦਾ ਰੀਅਰ ਟ੍ਰੈਵਲਿੰਗ ਸਸਪੈਂਸ਼ਨ ਮਿਲਦਾ ਹੈ। 

PunjabKesari

ਟ੍ਰਿਪਰ ਨੈਵਿਗੇਸ਼ਨ ਸਿਸਟਮ
ਬਾਈਕ ਨੂੰ ਇਕ ਆਪਸ਼ਨਲ ਟ੍ਰਿਪਰ ਨੈਵਿਗੇਸ਼ਨ ਸਿਸਟਮ ਵੀ ਮਿਲਦਾ ਹੈ ਜਿਸਨੂੰ ਪਹਿਲਾਂ Meteor 350 ਦੇ ਲਾਂਚ ਦੇ ਨਾਲ ਪੇਸ਼ ਕੀਤਾ ਗਿਆ ਸੀ ਅਤੇ ਫਿਰ ਇਸਨੂੰ ਹਿਮਾਲਿਅਨ ’ਚ ਦਿੱਤਾ ਗਿਆ ਸੀ। ਨਾਲ ਹੀ ਵਿਕਲਪਿਕ ਕਿੱਟ ’ਚ ਬਾਈਕ ਦਾ ਸੈਂਟਰ ਸਟੈਂਡ ਸ਼ਾਮਿਲ ਹੈ ਜੋ ਸਟੈਂਡਰਡ ਕਿੱਟ ਦਾ ਹਿੱਸਾ ਨਹੀਂ ਹੈ। 

ਨਵੀਂ Royal Enfield Scram 411 ਬਾਈਕ ਦਾ ਮੁਕਾਬਲਾ ਭਾਰਤ ’ਚ Yezdi Scrambler ਅਤੇ Honda CB350RS ਵਰਗੀਆਂ ਬਾਈਕਸ ਨਾਲ ਹੋਵੇਗਾ। 


author

Rakesh

Content Editor

Related News