Royal Enfield Meteor 350 ਭਾਰਤ 'ਚ ਲਾਂਚ, ਇੰਨੀ ਹੋਵੇਗੀ ਕੀਮਤ, ਜਾਣੋ ਖ਼ੂਬੀਆਂ

Friday, Nov 06, 2020 - 03:02 PM (IST)

Royal Enfield Meteor 350 ਭਾਰਤ 'ਚ ਲਾਂਚ, ਇੰਨੀ ਹੋਵੇਗੀ ਕੀਮਤ, ਜਾਣੋ ਖ਼ੂਬੀਆਂ

ਆਟੋ ਡੈਸਕ– ਰਾਇਲ ਐਨਫੀਲਡ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਭਾਰਤ ’ਚ ਆਪਣੇ ਨਵੇਂ ਮੋਟਰਸਾਈਕਲ Meteor 350 ਨੂੰ ਲਾਂਚ ਕਰ ਦਿੱਤਾ ਹੈ। ਸ਼ੁੱਕਰਵਾਰ, 6 ਨਵੰਬਰ ਨੂੰ ਵਰਚੁਅਲ ਲਾਂਚ ਈਵੈਂਟ ’ਚ ਇਸ ਦੀ ਕੀਮਤ ਦਾ ਐਲਾਨ ਕੀਤਾ ਗਿਆ। Royal Enfield Meteor 350 ਨੂੰ ਭਾਰਤ ’ਚ 1,75,825 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਪੇਸ਼ ਕੀਤਾ ਗਿਆ ਹੈ। ਫਾਇਰਬਾਲ, ਸਟੈਲਰ ਅਤੇ ਸੁਪਰਨੋਵਾ ਵਰਗੇ 3 ਮਾਡਲਾਂ ਨੂੰ ਕੁਲ 7 ਰੰਗਾਂ ’ਚ ਖ਼ਰੀਦਿਆ ਜਾ ਸਕੇਗਾ। ਇਸ ਦਾ ਮੁਕਾਬਲਾ Honda H'Ness CB350 ਅਤੇ Jawa twins ਵਰਗੇ ਮੋਟਰਸਾਈਕਲਾਂ ਨਾਲ ਹੋਵੇਗਾ। ਮੀਟਿਓਰ 350 ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ, ਜਲਦ ਹੀ ਇਸ ਦੀ ਡਿਲਿਵਰੀ ਵੀ ਸ਼ੁਰੂ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– ਹੋਂਡਾ ਦਾ ਧਮਾਕੇਦਾਰ ਆਫਰ, ਇਹ ਮੋਟਰਸਾਈਕਲ ਖ਼ਰੀਦਣ ’ਤੇ ਹੋਵੇਗੀ 43,000 ਰੁਪਏ ਤਕ ਦੀ ਬਚਤ

PunjabKesari

ਮਾਡਲ ਅਤੇ ਕੀਮਤ

ਮਾਡਲ ਕੀਮਤ
Meteor 350 Fireball 1,75,825 ਰੁਪਏ
Meteor 350 Stellar 1,81,342 ਰੁਪਏ
Meteor 350 Supernova 1,90,536 ਰੁਪਏ

ਇਹ ਵੀ ਪੜ੍ਹੋ– ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ

PunjabKesari

ਨਵਾਂ ਇੰਜਣ ਅਤੇ ਸਮਾਰਟ ਕੁਨੈਕਟੀਵਿਟੀ
Royal Enfield Meteor 350 ’ਚ ਬੀ.ਐੱਸ.-6 ਅਨੁਕੂਲ 349 ਸੀਸੀ ਦਾ ਏਅਰ ਕੂਲਡ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 20.5hp ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਮੋਟਰਸਾਈਕਲ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਮੀਟਿਓਰ 350 ’ਚ ਪਹਿਲੀ ਵਾਰ ਰਾਇਲ ਐਨਫੀਲਡ ਨੇ ਸਮਾਰਟ ਕੁਨੈਕਟੀਵਿਟੀ ਦਿੱਤੀ ਹੈ, ਜਿਸ ਨਾਲ ਤੁਸੀਂ ਰਾਇਲ ਐਨਫੀਲਡ ਐਪ ਦੀ ਮਦਦ ਨਾਲ ਆਪਣੇ ਫੋਨ ਨਾਲ ਮੋਟਰਸਾਈਕਲ ਨੂੰ ਕੁਨੈਕਟ ਅਤੇ ਕੰਟਰੋਲ ਕਰ ਸਕਦੇ ਹੋ। ਨਾਲ ਹੀ ਫੋਨ ਨਾਲ ਹੀ ਨੈਵਿਗੇਸ਼ਨ ਕੁਨੈਕਟ ਕਰਕੇ ਇੰਸਟਰੂਮੈਂਟ ਕਲੱਸਟਰ ’ਚ ਵੇਖ ਸਕਦੇ ਹੋ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਈ ਨਵੀਂ Hyundai i20, ਕੀਮਤ 6.80 ਲੱਖ ਰੁਪਏ ਤੋਂ ਸ਼ੁਰੂ

PunjabKesari

ਖ਼ੂਬੀਆਂ
ਰਾਇਲ ਐਨਫੀਲਡ ਮੀਟਿਓਰ 350 ਦੇ ਡਿਜੀਟਲ ਐਨਾਲਾਗ ਇੰਸਟਰੂਮੈਂਟ ਕਲੱਸਟਰ ’ਚ ਤੁਸੀਂ ਗਿਅਰ ਪੋਜੀਸ਼ਨ ਦੇ ਨਾਲ ਹੀ ਓਡੋਮੀਟਰ, ਫਿਊਲ ਗੇਜ, ਟ੍ਰਿਪ ਮੀਟਰ ਅਤੇ ਸਰਵਿਸ ਰਿਮਾਇੰਡਰ ਵਰਗੇ ਫੀਚਰਜ਼ ਵੀ ਵੇਖ ਸਕੋਗੇ। ਮੋਟਰਸਾਈਕਲ ਦੇ ਬਾਕੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਚੈਨਲ ਏ.ਬੀ.ਐੱਸ., ਟਵਿਨ ਸ਼ਾਕ ਆਬਜ਼ਰਬਰ, LED DRL ਵਾਲੇ ਸਰਕੁਲਰ ਹੈਲੋਜਨ ਹੈੱਡਲੈਂਪ, ਐੱਲ.ਈ.ਡੀ. ਟੇਲ ਲੈਂਪ ਅਤੇ 41 ਐੱਮ.ਐੱਮ. ਟੈਲੀਸਕੋਪਿਕ ਫੋਰਕਸ ਲੱਗੇ ਹਨ। ਇਸ ਦੇ ਨਾਲ ਹੀ ਇਸ ਦੀ ਸੀਟ ਵੀ ਕਾਫੀ ਆਰਾਮਦਾਇਕ ਰੱਖੀ ਗਈ ਹੈ। 

ਇਹ ਵੀ ਪੜ੍ਹੋ– TVS ਨੇ ਲਾਂਚ ਕੀਤੀ ਨਵੀਂ Apache RTR 200 4V, ਪਹਿਲੀ ਵਾਰ ਮਿਲੇ ਇਹ ਨਵੇਂ ਫੀਚਰਜ਼

PunjabKesari


author

Rakesh

Content Editor

Related News