ਬੁਲੇਟ ਦਾ ਜ਼ਬਰਦਸਤ ਕ੍ਰੇਜ਼, ਇਹ ਮਾਡਲ ਖ਼ਰੀਦਣ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ
Monday, Oct 26, 2020 - 02:06 PM (IST)
ਗੈਜੇਟ ਡੈਸਕ– ਰਾਇਲ ਐਨਫੀਲਡ ਦੇ ਮੋਟਰਸਾਈਕਲ ਬੁਲੇਟ ਦਾ ਇਸ ਤਿਉਹਾਰੀ ਸੀਜ਼ਨ ’ਚ ਜ਼ਬਰਦਸਤ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਮੋਟਰਸਾਈਕਲਾਂ ’ਚੋਂ ਇਕ ਹੈ ਜੋ ਆਪਣੀ ਰੈਟਰੋ ਲੁੱਕ ਕਾਰਨ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਤਿਉਹਾਰੀ ਸੀਜ਼ਨ ’ਚ ਜੇਕਰ ਤੁਸੀਂ ਇਸ ਰੈਟਰੋ ਸਟਾਇਲ ਮੋਟਰਸਾਈਕਲ ਨੂੰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਪਾਉਣ ਲਈ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਮੋਟਰਸਾਈਕਲ ’ਤੇ ਵੱਖ-ਵੱਖ ਸ਼ਹਿਰਾਂ ’ਚ ਕਾਫੀ ਲੰਬਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ।
ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ
ਸ਼ਹਿਰ | ਵੇਟਿੰਗ ਪੀਰੀਅਡ |
ਦਿੱਲੀ | 45 ਦਿਨ |
ਮੁੰਬਈ | 1 ਮਹੀਨਾ |
ਚੇਨਈ | 15-20 ਦਿਨ |
ਕੋਲਕਾਤਾ | 2-3 ਮਹੀਨੇ |
ਪੁਣੇ | 1 ਮਹੀਨਾ |
ਹੈਦਰਾਬਾਦ | 30 ਤੋਂ 45 ਦਿਨ |
ਮਾਰੂਤੀ ਦੀ ਇਸ ਕਾਰ ਨੇ ਭਾਰਤ ’ਚ ਮਚਾਈ ਧੂਮ, ਧੜਾਧੜ ਹੋ ਰਹੀ ਵਿਕਰੀ
ਹੁਣ ਤਕ ਤਿੰਨ ਵਾਰ ਵਧ ਚੁੱਕੀਆਂ ਹਨ ਕੀਮਤਾਂ
ਰਾਇਲ ਐਨਫੀਲਡ ਕਲਾਸਿਕ 350 BS6 ਦੀਆਂ ਕੀਮਤਾਂ ਲਾਂਚ ਤੋਂ ਬਾਅਦ ਹੁਣ ਤਕ ਤਿੰਨ ਵਾਰ ਵਧਾਈਆਂ ਜਾ ਚੁੱਕੀਆਂ ਹਨ। ਕੰਪਨੀ ਨੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ ਹਾਲ ਹੀ ’ਚ 1837 ਰੁਪਏ ਦਾ ਵਾਧਾ ਕੀਤਾ ਹੈ। ਇਸ ਮੋਟਰਸਾਈਕਲ ਦੀ ਕੀਮਤ ਮੌਜੂਦਾ ਸਮੇਂ ’ਚ 1.61 ਲੱਖ ਰੁਪਏ ਤੋਂ ਲੈ ਕੇ 1.86 ਲੱਖ ਰੁਪਏ ਤੈਅ ਕੀਤੀ ਗਈ ਹੈ।
ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ
ਇੰਜਣ
ਕਲਾਸਿਕ 350 ’ਚ 346cc ਦਾ ਬੀ.ਐੱਸ.-6 ਸਿੰਗਲ-ਸਿਲੰਡਰ, ਏਅਰ-ਕੂਲਡ UCE ਥੰਪਰ ਇੰਜਣ ਲੱਗਾ ਹੈ ਜੋ 19.3PS ਦੀ ਪਾਵਰ ਅਤੇ 28Nm ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੈ। ਇਸ ਨੂੰ ਸਟੈਂਡਰਡ ਤੌਰ ’ਤੇ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।