Rolls-Royce Ghost Facelift ਤੋਂ ਉੱਠਿਆ ਪਰਦਾ, ਜਲਦ ਦੇਵੇਗੀ ਭਾਰਤ ''ਚ ਦਸਤਕ

Friday, Oct 11, 2024 - 06:04 PM (IST)

ਆਟੋ ਡੈਸਕ- Rolls-Royce Ghost Facelift ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਇਸ ਦੀ ਭਾਰਤ 'ਚ ਕੀਮਤ 6.95 ਕਰੋੜ ਰੁਪਏ ਤੋਂ 7.95 ਕਰੋੜ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਦੇ ਜਲਦ ਹੀ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਣ ਦੀ ਉਮੀਦ ਹੈ। 

ਪਾਵਰਟ੍ਰੇਨ

ਇਸ ਗੱਡੀ 'ਚ 6.75-ਲੀਟਰ, ਟਵਿਨ-ਟਰਬੋਜਾਰਜਡ, V12 ਹੈ, ਜੋ 563 ਐੱਚ.ਪੀ. ਅਤੇ 592 ਐੱਚ.ਪੀ. 2 ਪਾਵਰ ਆਪਸ਼ਨਾਂ 'ਚ ਆਉਂਦਾ ਹੈ। 592 ਐੱਚ.ਪੀ. ਦੀ ਪਾਵਰ ਬਲੈਕ ਬੈਜ ਵੇਰੀਐਂਟ 'ਚ ਮਿਲਦੀ ਹੈ। 

ਵਧਾਈ ਗਈ ਕੁਨੈਕਟੀਵਿਟੀ

ਨਵੀਂ ਘੋਸਟ 'ਚ ਡਿਜੀਟਲ ਇੰਸਟਰੂਮੈਂਟ ਪੈਨਲ ਦਾ ਸਾਫਟਵੇਅਰ ਅਪਡੇਟ ਕੀਤਾ ਗਿਆ ਹੈ, ਜਿਸ ਨਾਲ ਹੁਣ ਇਸ ਕਾਰ  ਦੇ ਰੰਗ 'ਚ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਸ ਵਿਚ ਇਨ-ਕਾਰ ਕੁਨੈਕਟੀਵਿਟੀ ਨੂੰ ਵੀ ਵਧਾਇਆ ਗਿਆ ਹੈ। ਹੁਣ ਪਿੱਛੇ ਦੇ ਯਾਤਰੀਆਂ ਨੂੰ ਦੋ ਸਟ੍ਰੀਮਿੰਗ ਡਿਵਾਈਸ ਨੂੰ ਆਪਣੀ ਸੰਬੰਧਿਤ ਸਕਰੀਨ ਨਾਲ ਕੁਨੈਕਟ ਕਰਨ ਦੀ ਸਹੂਲਤ ਮਿਲੇਗੀ। ਇਸ ਨਾਲ ਯਾਤਰਾ ਦੌਰਾਨ ਮਨੋਰੰਜਨ ਦਾ ਅਨੁਭਵ ਹੋਰ ਵੀ ਬਿਹਤਰ ਹੋ ਜਾਵੇਗਾ। ਇਸ ਵਿਚ ਰੀਅਰ ਇੰਫੋਟੇਨਮੈਂਟ ਸਿਸਟਮ ਨੂੰ ਵਾਇਰਲੈੱਸ ਹੈੱਡਫੋਨ ਦੇ ਨਾਲ ਜੋੜਿਆ ਜਾ ਸਕਦਾ ਹੈ, ਜਿਸ ਨਾਲ ਪਿੱਛੇ ਬੈਠਣ ਵਾਲੇ ਯਾਤਰੀ ਬਿਨਾਂ ਕਿਸੇ ਤਾਰ ਦੇ ਆਪਣੀ ਪਸੰਦੀਦਾ ਫਿਲਮ ਦੇਖ ਸਕਦੇ ਹਨ ਜਾਂ ਮਿਊਜ਼ਿਕ ਸੁਣ ਸਕਦੇ ਹਨ। ਸੈਂਟਰ ਕੰਸੋਲ 'ਚ ਯੂ.ਐੱਸ.ਬੀ.-ਸੀ ਪੋਰਟ ਵੀ ਮਿਲਣਗੇ ਅਤੇ ਐਮਲੀਫਾਇਰ ਨੂੰ ਅਪਗ੍ਰੇਡ ਕੀਤਾ ਗਿਆ ਹੈ। 


Rakesh

Content Editor

Related News