ਭਾਰਤ ''ਚ ਲਾਂਚ ਹੋਈ ਰਾਲਸ-ਰਾਇਸ Dawn, ਟਾਪ ਸਪੀਡ 250 Kmph
Saturday, Jun 25, 2016 - 11:18 AM (IST)

ਜਲੰਧਰ— ਦੁਨੀਆ ਦੀਆਂ ਸਭ ਤੋਂ ਵਧੀਆ ਲਗਜ਼ਰੀ ਕਾਰਾਂ ਬਣਾਉਣ ਵਾਲੀ ਬ੍ਰਿਟਿਸ਼ ਕਾਰ ਕੰਪਨੀ ਰਾਲਸ-ਰਾਇਸ ਨੇ ਭਾਰਤ ਵਿਚ ਨਵੀਂ ਕਨਵਰਟੇਬਲ ਕਾਰ ਡਾਨ ਨੂੰ ਲਾਂਚ ਕੀਤਾ ਹੈ। ਰਾਲਸ-ਰਾਇਸ ਡਾਨ ਇਕ ਸਟਾਈਲਿਸ਼ 4 ਸੀਟਰ ਕਨਵਰਟੇਬਲ ਕਾਰ ਹੈ, ਜਿਸ ਨੂੰ ਪਿਛਲੇ ਸਾਲ ਸਤੰਬਰ ਵਿਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਕੁਝ ਲੋਕ ਇਸ ਨੂੰ ਰੈਥ ਦਾ ਕਨਵਰਟੇਬਲ ਵਰਜ਼ਨ ਵੀ ਕਹਿੰਦੇ ਹਨ ਪਰ ਕੰਪਨੀ ਦਾ ਦਾਅਵਾ ਹੈ ਕਿ ਆਪਣੀ ਯੂਨੀਕ ਸਟਾਈਲ ਅਤੇ ਫੀਚਰਜ਼ ਨਾਲ ਡਾਨ ਇਕ ਅਲੱਗ ਕਾਰ ਹੈ। ਫੈਂਟਮ, ਗੋਸਟ ਅਤੇ ਰੈਥ ਤੋਂ ਬਾਅਦ ਡਾਨ ਰਾਲਸ-ਰਾਇਸ ਦੀ ਚੌਥੀ ਕਾਰ ਹੈ, ਜਿਸਨੇ ਭਾਰਤ ਵਿਚ ਕਦਮ ਰੱਖਿਆ ਹੈ।
ਡਾਨ ''ਚ ਕੀ ਹੈ ਖਾਸ-
ਇਹ ਪ੍ਰਸਿੱਧ ਆਟੋਕਾਰ ਮੇਕਰ ਦੀ ਪਹਿਲੀ ਕਾਰ ਹੈ ਜੋ ਸਿਰਫ ਡ੍ਰਾਪ ਹੈੱਡ ਵਰਜ਼ਨ ਨਾਲ ਆਉਂਦੀ ਹੈ। ਇਸ ਦਾ ਮਤਲਬ ਹੈ ਕਿ ਰਾਲਸ-ਰਾਇਸ ਡਾਨ ਹਾਰਡ ਟਾਪ ਵੇਰੀਅੰਟ ਮੁਹੱਈਆ ਨਹੀਂ ਹੈ। ਇਸ ਤੋਂ ਇਲਾਵਾ ਇਸ ਦੀ ਕਨਵਰਟੇਬਲ ਛੱਤ 50 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ''ਤੇ 20 ਸੈਕਿੰਡਸ ਵਿਚ ਖੁੱਲ੍ਹ ਜਾਂਦੀ ਹੈ ।
ਕਾਰ ਦੀ ਡਾਈਮੈਂਸ਼ਨਜ਼-
ਲੰਬਾਈ 5285 ਐੱਮ. ਐੱਮ.
ਚੌੜਾਈ 1947 ਐੱਮ. ਐੱਮ.
ਉਚਾਈ 1502 ਐੱਮ. ਐੱਮ.
ਵ੍ਹੀਲਬੇਸ 3112 ਐੱਮ. ਐੱਮ.
ਇੰਜਣ ਸਪੈਸੀਫਿਕੇਸ਼ਨਜ਼-
ਇੰਜਣ -6.6 ਲਿਟਰ ਟਵਿਨ ਟਰਬੋਚਾਰਜਡ ਵੀ12 ਪੈਟਰੋਲ ਇੰਜਣ
ਪਾਵਰ -563 ਬੀ. ਐੱਚ. ਪੀ. ਦੀ ਤਾਕਤ ਅਤੇ 820 ਐੱਨ. ਐੱਮ. ਦਾ ਵੱਧ ਤੋਂ ਵੱਧ ਟਾਰਕ
ਗਿਅਰਬਾਕਸ -8 ਸਪੀਡ ਆਟੋਮੈਟਿਕ ਟਰਾਂਸਮਿਸ਼ਨ
ਤੇਜ਼ੀ-5.0 ਸੈਕਿੰਡਸ ਵਿਚ 100 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ
ਟਾਪ ਸਪੀਡ-250 ਕਿ. ਮੀ. ਪ੍ਰਤੀ ਘੰਟਾ
ਇੰਟੀਰੀਅਰ-
ਡਾਨ ਦੇ ਕੈਬਿਨ ਵਿਚ ਉਹ ਸਭ ਹੈ, ਜਿਸ ਦੀ ਇਕ ਅਲਟਰਾ ਲਗਜ਼ਰੀ ਵ੍ਹੀਕਲ ਵਿਚ ਕਾਮਨਾ ਕੀਤੀ ਜਾਂਦੀ ਹੈ। ਇਸ ਵਿਚ ਲੱਕੜੀ ਅਤੇ ਲੈਦਰ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਨੇ ਡਾਨ ਦੇ ਅੰਦਰੂਨੀ ਹਿੱਸੇ ਨੂੰ ਸਭ ਤੋਂ ਸ਼ਾਂਤ ਕੈਬਿਨ ਵੀ ਕਿਹਾ ਹੈ।
ਹੋਰ ਫੀਚਰਸ-
- 4 ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ
- 16 ਸਪੀਕਰਾਂ ਨਾਲ ਬੀ-ਸਪੋਕ ਪ੍ਰੀਮੀਅਮ ਆਡੀਓ ਸਿਸਟਮ
- 10.25 ਇੰਚ ਦੀ ਟੱਚ ਸਕ੍ਰੀਨ ਐੱਚ. ਡੀ.
ਨੇਵੀਗੇਸ਼ਨ ਡਿਸਪਲੇਅ
- ਮਲਟੀਮੀਡੀਆ ਨੇਵੀਗੇਸ਼ਨ ਸਿਸਟਮ
ਕੀਮਤ - 6.25 ਕਰੋੜ