ਹੁਣ Youtube ਵੀਡੀਓਜ਼ ਦੇਖ ਕੇ ਨਵੀਆਂ ਟ੍ਰਿਕਸ ਸਿਖਣਗੇ ਰੋਬੋਟ

Sunday, Dec 27, 2015 - 08:17 PM (IST)

ਹੁਣ Youtube ਵੀਡੀਓਜ਼ ਦੇਖ ਕੇ ਨਵੀਆਂ ਟ੍ਰਿਕਸ ਸਿਖਣਗੇ ਰੋਬੋਟ

ਜਲੰਧਰ— ਵਿਗਿਆਨੀਆਂ ਨੋ ਰੋਬੋਟ ਨੂੰ ਲੈ ਕੇ ਕਈ ਤਰ੍ਹਾਂ ਦੇ ਕੰਸੈਪਟ ਤਿਆਰ ਕੀਤੇ ਹਨ ਜਿਨ੍ਹਾਂ ''ਚੋਂ ਜ਼ਿਆਦਾਤਰ ਕਾਮਯਾਬ ਹੀ ਰਹੇ ਹਨ ਪਰ ਹੁਣ ਨਿਊ ਯਾਰਕ ਦੀ ਕਾਰਨੇਲ ਯੂਨੀਵਰਸਿਟੀ ਨੇ ''RoboWatch'' ਨਾਂ ਦਾ ਕੰਸੈਪਟ ਬਣਾਇਆ ਹੈ ਜਿਸ ਵਿਚ ਰੋਬੋਟ ਨੂੰ ਵੀਡੀਓ ਦੀ ਮਦਦ ਨਾਲ ਕਈ ਨਵੀਆਂ ਇੰਸਟ੍ਰਕਸ਼ੰਸ ਨੂੰ ਸਿਖਾਇਆ ਜਾਵੇਗਾ ਤਾਂ ਜੋ ਉਹ ਆਸਾਨੀ ਨਾਲ ਟਾਸਕ ਨੂੰ ਪੂਰਾ ਕਰ ਸਕਣ। 
ਇਸ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਘਰ ਦੇ ਸਾਰੇ ਕੰਮ ਕੁਕਿੰਗ, ਵਾਸ਼ਿੰਗ ਆਦਿ ਰੋਬੋਟ ਦੀ ਮਦਦ ਨਾਲ ਕੀਤੇ ਜਾਣ। ਇਸ ਤਕਨੀਕ ''ਚ ਰੋਬੋਟ ਨੂੰ ਫੋਟੋ ਦਿਖਾ ਕੇ ਟਾਸਕ ਬਾਰੇ ਦੱਸਿਆ ਜਾਵੇਗਾ। ਇਸ ਦੇ ਨਾਲ-ਨਾਲ ਕਿਸੇ ਵੀ ਕਵਰੀ ਨੂੰ ਰੋਬੋਟ ਯੂਟਿਊਬ ਵੀਡੀਓ ਨਾਲ ਹੱਲ ਕਰਕੇ ਟਾਸਕ ਪਰਫਾਰਮ ਕਰੇਗਾ। ਇਸ ਨੂੰ ਲੈ ਕੇ ਅਜੇ ਹਾਲ ਹੀ ''ਚ ਯੂਟਿਊਬ ਨੇ ਵੀ RoboBrain ਨਾਂ ਦੀ ਵੀਡੀਓ ਨੂੰ ਉਪਲੱਬਧ ਕਰ ਦਿੱਤਾ ਹੈ।


Related News