Robot Monk ਜੋ ਦਿੰਦੈ ਬੁੱਧ ਧਰਮ ਦੀਆਂ ਸਿੱਖਿਆਵਾਂ

04/29/2016 3:44:54 PM

ਜਲੰਧਰ : ਬਿਜਿੰਗ (ਚਾਈਨਾ) ''ਚ ਇਕ ਬਿਲਕੁਲ ਹੀ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਇਥੇ ਸਥਿਤ ਲਾਂਕੁਆਨ ਟੈਂਪਲ ''ਚ ਬੁੱਧਿਜ਼ਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕ ਛੋਟੇ ਆਕਾਰ ਦਾ ਰੋਬੋਟ ਬੁੱਧਿਜ਼ਮ ਦੇ ਗਿਆਨ ਨੂੰ ਵੰਡਦਾ ਹੈ। 67 ਮੀਟਰ ਲੰਬਾ ਇਹ ਰੋਬੋਟ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਕ ਦੇ ਡਿਜ਼ਾਈਨ ''ਚ ਮਾਂਕ ਦੀ ਰੂਪ-ਰੇਖਾ ਤੇ ਸਾਹਮਣੇ ਵੱਲ ਇਕ ਡਿਸਪਲੇ ਦਿੱਤੀ ਗਈ ਹੈ। 

 

ਇਹ ਇਕ ਜੋਇੰਟ ਪ੍ਰਾਜੈਕਟ ਹੈ ਜੋ ਲਾਂਕੁਆਨ ਟੈਂਪਲ, ਟੈਕਨਾਲੋਜੀ ਕੰਪਨੀਆਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਕਸਪਰਟਾਂ ਦੇ ਕਾਂਬੀਨੇਸ਼ਨ ਨਾਲ ਬਣਿਆ ਹੈ। ਇਹ ਰੋਬੋਟ ਬੁੱਧੀਜ਼ਮ ਨਾਲ ਸਬੰਧਿਤ 20 ਆਸਾਨ ਸਵਾਲਾਂ ਦੇ ਜਵਾਬ ਦਿੰਦਾ ਹੈ ਤੇ ਬੁੱਧੀਜ਼ਮ ਦੇ ਜੀਵਨ ਚੱਕਰ ਨਾਲ ਸਬੰਧਿਤ ਜਾਣਕਾਰੀ ਦਿੰਦਾ ਹੈ। ਇਹ ਮਿਨੀਏਚਰ ਮਾਂਕ ਬਹੁਤ ਹੀ ਕਾਰਗਰ ਤਰੀਕੇ ਨਾਲ ਲੋਕਾਂ ਨੂੰ ਬੁੱਧਿਜ਼ਮ ਵੱਲ ਆਕਰਸ਼ਿਤ ਕਰ ਰਿਹਾ ਹੈ।


Related News