ਰੋਬੋਟ ਹੋਣਗੇ ਭਵਿੱਖ ਦੇ ਜੱਜ!
Tuesday, Oct 25, 2016 - 11:35 AM (IST)

ਲੰਡਨ/ਜਲੰਧਰ- ਇਹ ਸੁਣਨ ਵਿਚ ਇਕ ਸੁਪਨੇ ਵਾਂਗ ਲੱਗ ਸਕਦਾ ਹੈ ਕਿ ਰੋਬੋਟ ਅਦਾਲਤ ਦੀ ਕਾਰਵਾਈ ਚਲਾਉਣ ਅਤੇ ਜੱਜ ਵਾਂਗ ਸਹੀ ਨਤੀਜਾ ਦੇਣ ਪਰ ਇਹ ਆਉਣ ਵਾਲੇ ਦਿਨਾਂ ਵਿਚ ਸੱਚ ਸਾਬਤ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਮਨੁੱਖੀ ਅਧਿਕਾਰ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ 79 ਫੀਸਦੀ ਸਹੀ ਫੈਸਲਾ ਸੁਣਾਇਆ। ਇਸ ਤਕਨੀਕ ਨੂੰ ਕਈ ਯੂਨੀਵਰਸਿਟੀਆਂ ਦੇ ਸੋਧ ਕਰਤਾਵਾਂ ਨੇ ਮਿਲ ਕੇ ਤਿਆਰ ਕੀਤਾ ਹੈ।