ਟੈੱਕ ਫੇਅਰ ''ਚ ਰੋਬੋਟ ਨੇ ਆਦਮੀ ਨੂੰ ਕੀਤਾ ਜ਼ਖਮੀ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਤਸਵੀਰਾਂ

Monday, Nov 21, 2016 - 04:20 PM (IST)

ਟੈੱਕ ਫੇਅਰ ''ਚ ਰੋਬੋਟ ਨੇ ਆਦਮੀ ਨੂੰ ਕੀਤਾ ਜ਼ਖਮੀ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਤਸਵੀਰਾਂ
ਜਲੰਧਰ— ਚੀਨੀ ਸ਼ਹਿਰ ਸ਼ੇਨਜ਼ੇਨ ''ਚ ਆਯੋਜਿਤ ਟੈਕਨਾਲੋਜੀ ਫੇਅਰ ਦੌਰਾਨ ਇਕ ਰੋਬੋਟ ਨੇ ਇਕ ਵਿਜ਼ਟਰ ''ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਚੀਨੀ ਸੋਸ਼ਲ ਮੀਡੀਆ ''ਚ ਇਹ ਸਵਾਲ ਰੌਚਕ ਹੋ ਗਿਆ ਹੈ ਕਿ ਕੀ ਰੋਬੋਟਸ ਦਾ ਹਸੀਨਾਵਾਂ ''ਤੇ ਹਮਲਾ ਕਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ?
ਜ਼ਿਕਰਯੋਗ ਹੈ ਕਿ ਇਸ ਰੋਬੋਟ ਦੀ ਮਾਰਕੀਟਿੰਗ ਐਜੂਕੇਸ਼ਨਲ ਟੂਲ ਦੇ ਰੂਪ ''ਚ ਕੀਤੀ ਗਈ ਸੀ। ਚੀਨ ''ਚ ਆਯੋਜਿਤ ਇੰਟਰਨੈਸ਼ਨਲ ਹਾਈ ਟੈੱਕ ''ਚ ਇਸ ਰੋਬੋਟ ਦੀ ਕੀਮਤ 13000 ਯੂਆਨ ਦੱਸੀ ਜਾ ਰਹੀ ਸੀ ਅਤੇ ਇਸ ਦੌਰਾਨ ''ਲਿਟਲ ਚਬੀ'' ਨਾਂ ਦੇ ਇਸ ਰੋਬੋਟ ਨੇ ਅਚਾਨਕ ਗਲਾਸ ਬੂਥ ਤੋੜ ਦਿੱਤਾ ਅਤੇ ਇਕ ਆਦਮੀ ਨੂੰ ਵੀ ਜ਼ਖਮੀ ਕਰ ਦਿੱਤਾ। 
ਜ਼ਖਮੀ ਨੂੰ ਹਸਪਤਾਲ ''ਚ ਭਰਤੀ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ ਵੀਬੋ ''ਤੇ ਰੋਬੋਟ ਦੇ ਖਤਰਨਾਕ ਹੋਣ ਨੂੰ ਲੈ ਕੇ ਕਾਫੀ ਪੋਸਟਾਂ ਸ਼ੇਅਰ ਕੀਤੀਆਂ ਗਈਆਂ, ਜਿਸ ''ਚ ਲੋਕ ਪੁੱਛ ਰਹੇ ਸੀ ਕੀ ਰੋਬੋਟ-ਮਾਨਵ ਯੁੱਗ ''ਚ ਰੋਬੋਟ ਵੱਲੋਂ ਕੀਤਾ ਗਿਆ ਪਹਿਲਾਂ ਵਾਰ ਹੈ?

Related News