ਲੋੜੀਂਦੇ ਸਮੇਂ ''ਚ ਇਕ ਦੂਜੇ ਦੀ ਮਦਦ ਕਰਨਾ ਸਿਖਾਉਣਗੇ ਇਹ Robo Cockroach (ਵੀਡੀਓ)

Friday, May 06, 2016 - 06:01 PM (IST)

ਜਲੰਧਰ-ਰੋਬੋਟ ਕਾਰਪੋਰੇਸ਼ਨ ਹੁਣ ਸੁਪਰ ਕੂਲ ਬਣ ਗਿਆ ਹੈ ਕਿਉਂਕਿ ਇਹ ਮਹਿਸੂਸ ਕੀਤਾ ਗਿਆ ਹੈ ਕਿ ਰੋਬੋਟ ਨੂੰ ਵੀ ਇਕ ਚੰਗੇ ਸਾਥੀ ਦੀ ਲੋੜ ਹੁੰਦੀ ਹੈ। ਉਦਾਹਰਣ ਦੇ ਤੌਰ ''ਤੇ ਇਨਸਾਨ ਲਈ ਪੌੜੀਆਂ ਚੜਨਾ ਸੌਖਾ ਹੁੰਦਾ ਹੈ ਪਰ ਵਿਲੋਸਿਰੌਚ(VelociRoACH) ਜੋ ਕਿ ਯੂ.ਸੀ. ਬਰਕਲੇ ਵੱਲੋਂ ਬਣਾਇਆ ਗਿਆ ਰਿਸਰਚ ਪਲੈਟਫਾਰਮ ਅਤੇ ਇਕ ਕਰੌਲਿੰਗ ਹੈਕਸਾਪੋਡ ਬੋਟ ਹੈ, ਲਈ ਇਹ ਕਠਿਨ ਹੈ। ਇਕ ਲੇਟੈਸਟ ਰਿਸਰਚ ''ਚ ਰੌਚਸ (RoACHs) ਦੇ ਇਕ ਜੋੜੇ ਦੁਆਰਾ ਪੌੜੀਆਂ ਚੜਨ ਦੇ ਸਟੈੱਪ ਸਿਖਾਏ ਗਏ ਹਨ। ਇਸ ''ਚ ਇਕ ਬੈਕ ਬੋਟ ਵੱਲੋਂ ਅੱਗੇ ਵਾਲੇ ਬੋਟ ਨੂੰ ਧੱਕੇ ਨਾਲ ਸਪੋਰਟ ਕੀਤਾ ਜਾ ਰਿਹਾ ਹੈ। ਪੌੜੀਆਂ ਦੇ ਸਿਖਰ ''ਤੇ ਬੋਟ ਦੇ ਮੈਗਨੈਟਿਕ ਹਿੱਸੇ ਨੂੰ ਅੱਗੇ ਵਾਲੇ ਬੋਟ ਨਾਲ ਜੋੜ ਕੇ ਪਿਛਲੇ ਬੋਟ ਨੂੰ ਉੱਪਰ ਖਿੱਚਿਆ ਜਾਂਦਾ ਹੈ। ਇਸ ਨੂੰ ਰੋਬੋਟ ਵੱਲੋਂ ਕੀਤਾ ਗਿਆ ਟੀਮ ਵਰਕ ਜਾਂ ਰੋਬੋਡ੍ਰੀਮ ਕਿਹਾ ਜਾ ਸਕਦਾ ਹੈ। 
 
ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਕਿਵੇਂ ਇਕ ਰੋਬੋਟ ਜਿਸ ਟਾਸਕ ਨੂੰ ਇਕਲਿਆਂ ਪੂਰਾ ਨਹੀਂ ਕਰ ਸਕਦਾ ਕਿਸੇ ਦੂਜੇ ਰੋਬੋਟ ਦੀ ਮਦਦ ਨਾਲ ਉਸ ਨੂੰ ਪੂਰਾ ਕਰ ਸਕਦਾ ਹੈ। ਯੂਨੀਵਰਸਿਟੀ ਦੇ ਬਾਇਓਮੀਮੈਟਿਕ ਮਿਲੀਸਿਸਟਮ ਲੈਬ ਦੇ ਵਿਗਿਆਨੀ ਯੂ.ਸੀ. ਬਰਕਲੇ ਫਿਲਹਾਲ ਆਪਣੇ ਬੋਟਸ ਅਤੇ ਬੱਗਜ਼ ਦੇ ਡਿਜ਼ਾਇਨਜ਼ ਨਾਲ ਕੰਮ ਕਰ ਰਹੇ ਹਨ ਅਤੇ ਆਪਣੇ ਬੋਟਸ ਨੂੰ ਆਫਤ ਦੇ ਸਮੇਂ ''ਚ ਸੁਰੱਖਿਅਤ ਜਗ੍ਹਾ ਲੱਭਣ ਲਈ ਤਿਆਰ ਕਰ ਰਹੇ ਹਨ। ਉੱਪਰ ਦਿੱਤੀ ਵੀਡੀਓ ''ਚ ਤੁਸੀਂ ਇਨ੍ਹਾਂ ਬੋਟਸ ਦੁਆਰਾ ਕੀਤੇ ਗਏ ਟੀਮ ਵਰਕ ਨੂੰ ਦੇਖ ਸਕਦੇ ਹੋ।

Related News