25 ਮਈ ਨੂੰ ਭਾਰਤ ''ਚ ਲਾਂਚ ਹੋਵੇਗਾ ਇਹ ਸਮਾਰਟਫੋਨ, ਨਹੀਂ ਹੋਵੇਗੀ ਸਟੋਰੇਜ਼ ਦੀ ਚਿੰਤਾ
Friday, May 20, 2016 - 01:25 PM (IST)

ਜਲੰਧਰ— ਕਲਾਊਡ ਅਧਾਰਿਤ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਨੈਕਸਬਿਟ ਆਪਣੋ ਰੋਬਿਨ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰਨ ਦੀ ਤਿਆਰੀ ''ਚ ਹੈ। ਕੰਪਨੀ ਨੇ ਇਸ ਲਈ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ 25 ਮਈ ਨੂੰ ਇਕ ਇਵੈਂਟ ਕਰਨ ਜਾ ਰਹੀ ਹੈ ਜਿਸ ਵਿਚ ਰੋਬਿਨ ਸਮਾਰਟਫੋਨ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਪਿਛਲੇ ਦਿਨੀਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਰੋਬਿਨ ਸਮਾਰਟਫੋਨ ਨੂੰ ਅਪ੍ਰੈਲ ਦੇ ਅੰਤ ''ਚ ਭਾਰਤ ''ਚ ਲਾਂਚ ਕੀਤਾ ਜਾਵੇਗਾ। ਅਮਰੀਕੀ ਕੰਪਨੀ ਨੇ ਰੋਬਿਨ ਨੂੰ ਪਿਛਲੇ ਸਾਲ ਅਮਰੀਕਾ ''ਚ 399 ਡਾਲਰ ਦੀ ਕੀਮਤ ''ਚ ਲਾਂਚ ਕੀਤਾ ਸੀ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ''ਚ ਸਮਾਰਟਫੋਨ ਦੀ ਕੀਮਤ ਕਰੀਬ 26,000 ਰੁਪਏ ਹੋਵੇਗੀ।
ਕਲਾਊਡ ਸਟੋਰੇਜ਼ ਹੋਣ ਕਾਰਨ ਇਸ ਸਮਾਰਟਫੋਨ ''ਚ ਸਟੋਰੇਜ਼ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਇੰਟਰਨੈੱਟ ਨਾਲ ਕੁਨੈੱਕਟ ਹੋਣ ''ਤੇ ਇਹ ਸਮਾਰਟਫੋਨ ਆਪਣੇ-ਆਪ ਡਾਟਾ ਦਾ ਬੈਕਅਪ ਲੈ ਲਵੇਗਾ। ਜਿਥੋਂ ਤੱਕ ਫੀਚਰਜ਼ ਦੀ ਗੱਲ ਹੈ ਤਾਂ ਇੰਨੀ ਕੀਮਤ ''ਚ ਇਸ ਸਮਾਰਟਫੋਨ ਦੀ ਫੀਚਰਜ਼ ਠੀਕ ਹਨ।
ਰੋਬਿਨ ''ਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, ਸਨੈਪਡ੍ਰੈਗਨ 808 ਪ੍ਰੋਸੈਸਰ, 3ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ਼, 100 ਜੀ.ਬੀ. ਕਲਾਊਡ ਸਟੋਰੇਜ਼, ਫਿੰਗਰਪ੍ਰਿੰਟ ਸੈਂਸਰ, 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ, 2680ਐੱਮ.ਏ.ਐੱਚ. ਦੀ ਬੈਟਰੀ, ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਹ ਸਿੰਗਲ ਸਿਮ ਹੈਂਡਸੈੱਟ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ ਜੋ ਮਿੰਟ ਅਤੇ ਮਿਡਨਾਈਟ ''ਚ ਆਏਗੀ।