360 ਡਿਗਰੀ ਤਸਵੀਰਾਂ ਲੈਣ ''ਚ ਸਮਰੱਥ ਹੈ ਰੀਕੋ ਦਾ ਇਹ ਕੈਮਰਾ
Monday, Oct 17, 2016 - 12:18 PM (IST)
ਜਲੰਧਰ- ਜਾਪਾਨ ਦੀ ਬਹੁਰਾਸ਼ਟਰੀ ਕੰਪਨੀ, ਰਿਕੋ ਨੇ ਘੋਸ਼ਣਾ ਕੀਤੀ ਹੈ ਕਿ ਉਹ ਥੀਟਾ S 360 -ਡਿਗਰੀ ਕੈਮਰੇ ਦੇ ਇਕ ਛੋਟੇ ਵਰਜ਼ਨ ਥੀਟਾ SC ਨੂੰ ਪੇਸ਼ ਕਰੇਗਾ। ਰਿਕੋ ਥੀਟਾ S3 ''ਚ ਟਵਿਨ-f/2.0 ਲੇਂਨਜ਼ 12 ਮੈਗਾਪਿਕਸਲ ਦੇ ਸੈਂਸਰ ਦੇ ਨਾਲ ਮੌਜੂਦ ਹੈ, ਇਹ 360-ਡਿਗਰੀ ਤਸਵੀਰਾਂ ਲੈ ਸਕਦਾ ਹੈ ਅਤੇ 1080ਪਿਕਸਲ ਕੁਆਲਟੀ ਵਾਲੀ 360 ਵੀਡੀਓਜ਼ ਵੀ ਬਣਾ ਸਕਦਾ ਹੈ। ਇਸ ਕੈਮਰੇ ਦੀ ਕੀਮਤ $300 ਹੋਵੇਗੀ, (ਲਗਭਗ 20,000 ਰੁਪਏ ਹੈ। ਇਹ ਕੈਮਰਾ ਯੂਜ਼ਰਸ ਲਈ 28 ਅਕਤੂਬਰ ਤੋ ਉਪਲੱਬਧ ਹੋਵੇਗਾ।
ਥੀਟਾ S ਨੂੰ ਇਕ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਇਸ ਨੂੰ 360-ਡਿਗਰੀ ਵੀਡੀਓਜ਼ ਲਈ ਬਿਹਤਰੀਨ ਰੀਵਿਉ ਵੀ ਮਿਲੇ ਹਨ ਅਤੇ ਇਸ ਨੂੰ ਸ਼ੁਰੂਆਤ ਕਰਨ ਵਾਲੀਆਂ ਲਈ ਇਕ ਬਿਹਤਰੀਨ 360 ਕੈਮਰਾ ਦੱਸਿਆ ਗਿਆ ਹੈ। ਹਾਲਾਂਕਿ ਇਸ ''ਚ ਕੋਈ ਕਮੀ ਨਜ਼ਰ ਨਹੀਂ ਆਉਂਦੀ, ਪਰ ਇਸ ਦੀ ਨੌਇਜ਼ ਕੈਂਸਲੇਸ਼ਨ ਸਮਰੱਥਾ ਜ਼ਿਆਦਾ ਵਧੀਆ ਨਹੀਂ ਕਹੀ ਜਾ ਸਕਦੀ ਹੈ। ਹਾਲਾਂਕਿ ਇਸ ਦਾ ਕੈਮਰਾ ਠੀਕ ਕੰਮ ਕਰਦਾ ਹੈ। ਰਿਕੋ ਦੀ ਸਭ ਤੋਂ ਖਾਸ ਗੱਲ ਹੈ ਇਸ ਦੀ ਕੀਮਤ ਅਤੇ ਇਸ 360 ਕੈਮਰੇ ਨੂੰ ਬੜੀ ਆਸਾਨੀ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
