ਰਿਪਬਲਿਕ ਡੇਅ 2020: ਟਵਿਟਰ ਨੇ ਪੇਸ਼ ਕੀਤਾ ਖਾਸ ਇਮੋਜੀ, ਇੰਝ ਕਰੋ ਇਸਤੇਮਾਲ

01/25/2020 3:59:31 PM

ਗੈਜੇਟ ਡੈਸਕ– ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਟਵਿਟਰ ਨੇ ਸਪੈਸ਼ਲ ਟਰਾਈ ਕਲਰ ਇੰਡੀਆ ਗੇਟ ਇਮੋਜੀ ਲਾਂਚ ਕੀਤਾ ਹੈ। ਦੇਸ਼ ਭਰ ’ਚ ਕੱਲ ਯਾਨੀ 26 ਜਨਵਰੀ, 2020 ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ। ਜਾਰੀ ਕੀਤੇ ਗਏ ਇਮੋਜੀ ’ਚ ਇੰਡੀਆ ਗੇਟ ਨੂੰ ਕੇਸਰੀ, ਸਫੇਟ ਅਤੇ ਹਰੇ ਰੰਗ ਦਾ ਦੇਖਿਆ ਜਾ ਸਕਦਾ ਹੈ। ਇਹ ਇਮੋਜੀ ਉਦੋਂ ਨਜ਼ਰ ਆਏਗਾ ਜਦੋਂ ਯੂਜ਼ਰਜ਼ #RepublicDay, #RepublicDayIndia ਅਤੇ #RDay71 ਵਰਗੇ ਹੈਸ਼ਟੈਗ ਟਾਈਪ ਕਰਨਗੇ। 

ਨਿਊਜ਼ ਏਜੰਸੀ IANS ਨੇ ਟਵਿਟਰ ਇੰਡੀਆ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ 25 ਜਨਵਰੀ ਯਾਨੀ ਅੱਜ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਟਵਿਟਰ ਦੇ ਨਵੇਂ ਰਿਪਬਲਿਕ ਡੇਅ ਇਮੋਜੀ ਦੇ ਨਾਲ ਟਵੀਟ ਕਰਨਗੇ। ਦੱਸ ਦੇਈਏ ਕਿ ਰਾਸ਼ਟਰਪਤੀ ਦਾ ਅਧਿਕਾਰਤ ਟਵਿਟਰ ਹੈਂਡਲ @rashtrapatibhvn ਹੈ। 

PunjabKesari

ਟਵਿਟਰ ਦਾ ਰਿਪਲਬਿਲਕ ਡੇਅ ਇਮੋਜੀ ਪਹਿਲਾਂ ਤੋਂ ਹੀ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਇਹ 30 ਜਨਵਰੀ ਤਕ ਲਾਈਵ ਰਹੇਗਾ। ਅੰਗਰੇਜੀ ਤੋਂ ਇਲਾਵਾ ਇਹ ਇਮੋਜੀ ਉਦੋਂ ਵੀ ਦਿਖਾਈ ਦੇਵੇਗਾ ਜਦੋਂ ਯੂਜ਼ਰਜ਼ ਹਿੰਦੀ, ਬੰਗਾਲੀ, ਉਰਦੂ, ਤੇਲਗੂ, ਤਮਿਲ, ਗੁਜਰਾਤੀ, ਕਨੰੜ, ਮਲਿਆਲਮ ਅਤੇ ਮਰਾਠੀ ਸਮੇਤ 10 ਦੂਜੀਆਂ ਭਾਸ਼ਾਵਾਂ ’ਚ ਟਵੀਟ ਕਰਨਗੇ। ਉਦਾਹਰਣ ਦੇ ਤੌਰ ’ਤੇ ਯੂਜ਼ਰਜ਼ ਹਿੰਦੀ ’ਚ #गणतंत्रदिवस ਟਾਈਪ ਕਰ ਸਕਦੇ ਹਨ। ਇਸ ਨਾਲ ਟਵਿਟਰ ਦਾ ਰਿਪਬਲਿਕ ਡੇਅ ਇਮੋਜੀ ਉਨ੍ਹਾਂ ਦੇ ਟਵੀਟ ’ਚ ਨਜ਼ਰ ਆਉਣ ਲੱਗੇਗਾ। 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ’ਚ ਟਵਿਟਰ ’ਤੇ ਰਿਪਬਲਿਕ ਡੇਅ ਇਮੋਜੀ ਨਜ਼ਰ ਆ ਰਿਹਾ ਹੈ। ਸਾਲ 2016 ’ਚ ਪਹਿਲੀ ਵਾਰ 25 ਜਨਵਰੀ ਨੂੰ ਟਵਿਟਰ ਦਾ ਰਿਪਬਲਿਕ ਡੇਅ ਇਮੋਜੀ ਲਾਈਵ ਆਇਆ ਸੀ। ਉਦੋਂ ਇਹ ਯੂਜ਼ਰਜ਼ ਦੁਆਰਾ ਹੈਸ਼ਟਾਕ #RepublicDay ਟਾਈਪ ਕਰਨ ’ਤੇ ਨਜ਼ਰ ਆ ਰਿਹਾ ਸੀ। ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ ਦੇ ਰਾਜਪਥ ’ਤੇ ਰਿਪਬਲਿਕ ਡੇਅ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ। 


Related News