Renault Triber ਦੇਵੇਗੀ ਮਾਰੂਤੀ ਸਵਿਫਟ ਤੇ ਹੁਆਂਦੇ Grand i10 ਨੂੰ ਟੱਕਰ, ਜਾਣੋ ਡੀਟੇਲ

07/15/2019 8:03:22 PM

ਨਵੀਂ ਦਿੱਲੀ— ਰੈਨੋ (Renault) ਭਾਰਤ 'ਚ ਆਪਣੀ ਨਵੀਂ ਕਾਰ ਲਾਂਚ ਕਰਨ ਦੀ ਤਿਆਰੀ 'ਚ ਹੈ। ਰੈਨੋ ਦੀ ਨਵੀਂ ਕਾਰ ਦਾ ਨਾਂ ਟ੍ਰਾਇਬਰ ਹੈ। ਰੈਨੋ ਟ੍ਰਾਇਬਰ, KWID ਹੈਚਬੈਕ ਦੇ ਮੋਡਿਫਾਇਡ ਪਲੇਟਫਾਰਮ 'ਤੇ ਬੇਸਡ ਹੈ। ਟ੍ਰਾਇਬਰ ਦਾ ਇਕ ਖਾਸ ਫੀਚਰ ਇਹ ਹੈ ਕਿ ਲੰਬਾਈ 4 ਮੀਟਰ ਤੋਂ ਘੱਟ ਹੋਣ ਦੇ ਬਾਵਜੂਦ ਇਹ 7 ਲੋਕਾਂ ਲਈ ਸੀਟਿੰਗ ਕੈਪਸਿਟੀ ਆਫਰ ਕਰ ਰਹੀ ਹੈ। ਰੈਨੋ ਟ੍ਰਾਇਬਰ ਨੂੰ ਕੁਝ ਖਾਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਯੂਟਿਲਿਟੀ ਵਹੀਕਲ ਵਾਂਗ ਦਿਖਾਈ ਦੇਵੇ। ਟ੍ਰਾਇਬਰ ਦੀ ਥਰਡ-ਰੋ ਸੀਟਿੰਗ ਫਲੇਸਿਬਲਹੈ ਅਤੇ ਇਸ ਨੂੰ ਇਕੱਠੇ ਹਟਾਇਆ ਜਾ ਸਕਦਾਹੈ। ਭਾਵ ਇਸ ਕਾਰ ਨੂੰ 625 ਲੀਟਰ ਬੂਟ ਸਪੇਸ ਨਾਲ 5 ਸੀਟਰ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।

5 ਤੋਂ 8 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ ਕੀਮਤ
ਰੈਨੋ ਦਾ ਕਹਿਣਾ ਹੈ ਕਿ ਟ੍ਰਾਇਬਰ ਮਲਟੀ ਪਰਪਜ਼ ਵਹੀਕਲ (MPV) ਨਹੀਂ ਹੈ ਪਰ ਇਹ ਵਹੀਕਲ ਇਕ ਨਵਾਂ ਸੈਗਮੈਂਟ ਤਿਆਰ ਕਰਦਾ ਹੈ। ਟ੍ਰਾਇਬਰ ਨੂੰ ਕੰਪਨੀ ਦੇ ਮਾਡਲ ਲਾਈਨ-ਅਪ 'ਚ ਕਵਿਡ ਤੇ ਡਸਟਰ ਵਿਚਾਲੇ ਰੱਖਿਆ ਜਾ ਸਕਦਾ ਹੈ। ਰੈਨੋ ਟ੍ਰਾਇਬਰ ਇੰਡੀਅਨ ਮਾਰਕੀਟ 'ਚ ਕੰਪੈਕਟ ਹੈਚਬੈਕ ਸੈਗਮੈਂਟ 'ਚ ਮੁਕਾਬਲਾ ਕਰੇਗੀ। ਫਿਲਹਾਲ ਇਸ ਸੈਗਮੈਂਟ 'ਚ ਮਾਰੂਤੀ ਸੁਜ਼ੂਕੀ ਦੀ ਸਵਿਫਟ ਤੇ ਹੁਆਂਦੇ Grand i10 ਦਾ ਦਬਦਬਾ ਹੈ। ਟ੍ਰਾਇਬਰ ਦਾ ਅਸਲ ਮੁਕਾਬਲਾ ਇੰਨ੍ਹਾਂ ਦੋ ਗੱਡੀਆਂ ਨਾਲ ਹੋਵੇਗਾ। ਇਸ ਤੋਂ ਇਲਾਵਾ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਇਸ ਕਾਰ ਨੂੰ ਮਾਰੂਤੀ ਸੁਜ਼ੂਕੀ WegonR ਤੇ ਅਪਰ ਸੈਗਮੈਂਟ 'ਚ ਅਰਟਿਗਾ ਦੇ ਸੰਭਾਵੀ ਬਦਲ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ। ਅਜਿਹੇ 'ਚ ਰੈਨੋ ਟ੍ਰਾਇਬਰ ਦੀ ਕੀਮਤ 5-8 ਲੱਖ ਰੁਪਏ ਦੀ ਰੇਂਜ 'ਚ ਹੋ ਸਕਦੀ ਹੈ।

ਰੈਨੋ ਦੀ ਟ੍ਰਾਇਬਰ 'ਚ ਹਨ ਕੁਝ ਅਜਿਹੇ ਫੀਚਰਸ
ਰੈਨੋ ਟ੍ਰਾਇਬਰ ਦਾ ਗਲੋਬਲ ਡੈਬਿਊ ਪਿਛਲੇ ਮਹੀਨੇ ਭਾਰਤ 'ਚ ਹੋਇਆ ਹੈ। ਕੰਪਨੀ ਨੇ ਇਸ ਕਾਰ ਦੇ ਐਕਸਟੀਰੀਅਰ, ਇੰਟੀਰੀਅਰ, ਇੰਜਣ ਸਪੇਸਿਫਿਕੇਸ਼ਨ ਸਣੇ ਹੋਰ ਡੀਟੇਲਸ ਦਾ ਖੁਲਾਸਾ ਪਹਿਲਾਂ ਹੀ ਕਰ ਦਿੱਤਾ ਹੈ। ਰੈਨੋ ਟ੍ਰਾਇਬਰ ਪ੍ਰੋਜੈਕਟ ਹੈਡਲੈਂਪਸ, ਐੱਲ.ਈ.ਡੀ. ਡੇਟਾਈਮ ਰਨਿੰਗ ਲਾਇਟਸ, ਫੰਕਸ਼ਨਲ ਰੂਫਰੇਲਸ, ਐੱਲ.ਈ.ਡੀ. ਟੇਲ-ਲੈਂਪਸ ਨਾਲ ਆਵੇਗੀ। ਰੈਨੋ ਦਾ ਟ੍ਰਾਇਬਰ ਇਲੈਕਟ੍ਰਾਨਿਕ ਸਟੀਅਰਿੰਗ ਵੀਇਲ, ਟਚ ਸਕਰੀਨ ਇੰਫੋਟੇਨਮੈਂਟ ਸਿਸਟਮ, ਪੁਸ਼-ਬਟਨ ਸਟਾਰਟ-ਸਟਾਪ, ਤਿੰਨਾਂ ਰੋਅ ਲਈ ਕਲਾਇਮੈਟ ਕੰਟਰੋਲ, ਰੈਕਲਾਇਨਿੰਗ ਸੀਟਸ ਵਰਗੇ ਫੀਚਰਸ ਨਾਲ ਆਵੇਗੀ। ਰੈਨੋ ਟ੍ਰਾਇਬਰ ਦੀ ਲੇਂਗਥ 3990mm ਤੇ ਹਾਈਟ 1643mm ਹੈ। ਰੈਨੋ ਦੀ ਟ੍ਰਾਇਬਰ 1.0 ਲੀਟਰ, 3 ਸਿਲਿੰਡਰ ਪੈਟਰੋਲ ਇੰਜਣ ਨਾਲ ਪਾਵਰਡ ਹੈ।


Inder Prajapati

Content Editor

Related News