ਰੇਨੋ ਨੇ ਪੇਸ਼ ਕੀਤਾ ਡਸਟਰ ਦਾ ਐਕਸਟ੍ਰੀਮ ਕਾਂਸੈਪਟ, ਵੇਖੋ ਤਸਵੀਰਾਂ
Monday, Nov 14, 2016 - 02:33 PM (IST)
ਜਲੰਧਰ - ਬ੍ਰਾਜੀਲ ''ਚ ਚੱਲ ਰਹੇ ਸਾਓ ਪਾਉਲੋ (Sao Paulo) ਇੰਟਰਨੈਸ਼ਨਲ ਮੋਟਰ ਸ਼ੋਅ 2016 ਦੇ ਦੌਰਾਨ ਰੇਨੋ ਨੇ ਡਸਟਰ ਕਾਰ ਦਾ ਐਕਸਟਰੀਮ ਕਾਂਸੈਪਟ ਪੇਸ਼ ਕੀਤਾ ਹੈ। ਇਸ SUV ਨੂੰ ਰੀਨਾਲਟ ਡਿਜਾਈਨ ਲੈਟਿਨ ਅਮਰੀਕਾ ਅਤੇ RADL ਨੇ ਮਿਲ ਕੇ ਵਿਕਸਿਤ ਕੀਤਾ ਹੈ। ਇਸ ਡਸਟਰ ਦੇ ਕਾਂਸੈਪਟ ਨੂੰ ਆਲ ਵ੍ਹੀਲ ਡਰਾਇਵ ਦੇ ਤਹਿਤ ਬਣਾਇਆ ਗਿਆ ਹੈ, ਨਾਲ ਹੀ ਇਸ ਦੇ ਮੌਜੂਦਾ ਇੰਜਣ ਨੂੰ ਵੀ ਬਿਹਤਰੀਨ ਇੰਜਣ ਨਾਲ ਅਪਗ੍ਰੇਡ ਕੀਤਾ ਹੈ।
ਇੰਜਣ - ਰੇਨੋ ਡਸਟਰ ਦੇ ਐਕਸਟ੍ਰੀਮ ਕਾਂਸੈਪਟ ''ਚ 2.0 ਲਿਟਰ ਫੋਰ-ਸਿਲੈਂਡਰ ਫਲੈਕਸ-ਫਿਊਲ ਇੰਜਣ ਲਗਾ ਹੈ ਜੋ 143bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਇਜਣ ਨੂੰ 6-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਡਸਟਰ ਦੇ ਐਕਸਟ੍ਰੀਮ ਕਾਂਸੇਪਟ ਨੂੰ ਪਹਿਲਾਂ ਤੋਂ ਜ਼ਿਆਦਾ ਦਮਦਾਰ ਅਤੇ ਆਕਰਸ਼ਕ ਬਣਾਇਆ ਗਿਆ ਹੈ। ਹਾਈ-ਲਾਈਟ ਫੀਚਰ ਦੇ ਤੌਰ ''ਤੇ ਇਸ ''ਚ ਨਵਾਂ ਬੰਪਰ, ਰੂਫ ਮਾਊਂਟੇਡ ਐਗਜ਼ਾਸਟ, ਰੂਫ ਮਾਉਂਟੇਡ ਕੈਰੀਅਰ ਦੇ ਨਾਲ ਰੂਫ ਰੇਲਸ, ਐੱਲ. ਈ. ਡੀ ਲਾਈਟ ਵਾਰ ਅਤੇ ਟੋਇੰਗ ਹੁੱਕ ਦਿੱਤਾ ਗਿਆ ਹਨ।
ਕਾਰ ਦੇ ਬਾਜ਼ਾਰ ''ਚ ਆਉਣ ''ਤੇ ਇਹ ਸਟੈਂਡਰਡ ਵਰਜ਼ਨ ਦੀ ਤੁਲਣਾ ''ਚ ਲਗਭਗ 10,000 ਰੂਪਏ ਮਹਿੰਗੀ ਹੋਵੇਗੀ ਅਤੇ ਇਸ ਦੀ ਕੀਮਤ 9.64 ਲੱਖ ਰੂਪਏ( ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੋਵੇਗੀ।
