ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ

Tuesday, Nov 01, 2022 - 02:07 PM (IST)

ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ

ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਯੂਜ਼ਰ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਕਈ ਐਂਡਰਾਇਡ ਐਪ ਬੈਂਕਿੰਗ ਲਈ ਖ਼ਤਰਾ ਬਣ ਸਕਦੇ ਹਨ। ਨੀਦਰਲੈਂਡ ਦੀ ਇਕ ਫਰਮ ਨੇ ਆਪਣੀ ਰਿਪੋਰਟ ’ਚ ਕੁਝ ਐਂਡਰਾਇਡ ਐਪ ਦੀ ਜਾਣਕਾਰੀ ਦਿੱਤੀ ਹੈ ਜੋ ਆਪਣੇ ਐਪ ਰਾਹੀਂ ਐਂਡਰਾਇਡ ਡਿਵਾਈਸ ’ਚ ਟ੍ਰੋਜ਼ਨ ਵਾਇਰਸ ਨੂੰ ਇੰਸਟਾਲ ਕਰ ਰਹੇ ਹਨ। ਇਹ ਯੂਜ਼ਰਜ਼ ਦੀ ਲਾਗ-ਇਨ ਡਿਟੇਲਸ, ਅਕਾਊਂਟ ਨੰਬਰ ਅਤੇ ਹੋਰ ਵਿੱਤੀ ਜਾਣਕਾਰੀਆਂ ਚੋਰੀ ਕਰ ਸਕਦੇ ਹਨ। ਜੇਕਰ ਤੁਹਾਡੇ ਫੋਨ ’ਚ ਵੀ ਇਹ ਐਪ ਹਨ ਤਾਂ ਤੁਸੀਂ ਇਨ੍ਹਾਂ ਨੂੰ ਤੁਰੰਤ ਆਪਣੇ ਫੋਨ ’ਚੋਂ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ

ਕਈ ਦੇਸ਼ਾਂ ’ਚ ਹੋ ਰਿਹਾ ਡਿਸਟ੍ਰੀਬਿਊਸ਼ਨ

ਨੀਦਰਲੈਂਡ ਦੀ ਇਕ ਕੰਪਿਊਟਰ ਸਪੋਰਟ ਫਰਮ ਦਾ ਨਾਂ Threat Fabric ਹੈ। ਰਿਸਰਚਰਾਂ ਨੇ ਆਪਣੀ ਰਿਪੋਰਟ ’ਚ ਦਾਅਵਾਕੀਤਾ ਹੈ ਕਿ ਐਂਡਰਾਇਡ ਬੈਂਕਿੰਗ ਟ੍ਰੋਜ਼ਨ ਨੂੰ ਡਿਸਟ੍ਰੀਬਿਊਟ ਕਰਨ ਦਾ ਇਹ ਤਰੀਕਾ ਬਹੁਤ ਖ਼ਤਰਨਾਕ ਹੈ ਕਿਉਂਕਿ ਪੀੜਤਾਂ ਨੂੰ ਇਸ ਬਾਰੇ ਦੇਰ ਨਾਲ ਪਤਾ ਚਲਦਾ ਹੈ ਅਤੇ ਉਦੋਂ ਤਕ ਉਨ੍ਹਾਂ ਦੀ ਬੈਂਕਿੰਗ ਅਤੇ ਨਿੱਜੀ ਜਾਣਕਾਰੀ ਹੈਕਰਾਂ ਕੋਲ ਪਹੁੰਚ ਜਾਂਦੀ ਹੈ। ਰਿਪੋਰਟ ਮੁਤਾਬਕ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਪੋਲੈਂਡ, ਸਪੇਨ ਅਤੇ ਇਟਲੀ ਵਰਗੇ ਦੇਸ਼ਾਂ ’ਚ ਵੀ ਇਸ ਟ੍ਰੋਜ਼ਨ ਦਾ ਡਿਸਟ੍ਰੀਬਿਊਸ਼ਨ ਵਧਿਆ ਹੈ ਅਤੇ ਇਸ ਤਰ੍ਹਾਂ ਦੇ ਟ੍ਰੋਜ਼ਨ ਵਾਲੇ ਐਪਸ ਦੀ ਜਲਦੀ ਪਛਾਣ ਕਰਨਾ ਵੀ ਮੁਸ਼ਕਿਲ ਹੈ। 

ਇਹ ਵੀ ਪੜ੍ਹੋ– Musk ਦਾ ਤੋਹਫ਼ਾ! ਭਾਰਤੀ ਯੂਜ਼ਰਜ਼ ਨੂੰ ਮਿਲਿਆ Tweet Edit ਕਰਨ ਦਾ ਫੀਚਰ

ਇਨ੍ਹਾਂ ਐਪਸ ’ਚ ਮਿਲਿਆ ਖ਼ਤਰਨਾਕ ਟ੍ਰੋਜ਼ਨ ਵਾਇਰਸ

ਕੰਪਿਊਟਰ ਸਪੋਰਟ ਫਰਮ ਨੇ ਇਨ੍ਹਾਂ ਐਂਡਰਾਇਡ ਐਪਸ ਨੂੰ ਡਿਵਾਈਸਿਜ਼ ’ਚੋਂ ਤੁਰੰਤ ਹਟਾਉਣ ਦੀਸਲਾਹ ਦਿੱਤੀ ਹੈ। ਇਹ ਐਪਸ My Finances Tracker, File Manager Small, Lite, Zetter Authentication, Codice Fiscale 2022 ਅਤੇ Recover Audio, Images & Videos ਹਨ। ਜੇਕਰ ਤੁਹਾਡੇ ਫੋਨ ’ਚ ਵੀ ਇਨ੍ਹਾਂ ’ਚੋਂ ਕੋਈ ਐਪ ਹੈ ਤਾਂ ਇਸਨੂੰ ਤੁਰੰਤ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ


author

Rakesh

Content Editor

Related News