ਗੂਗਲ ਪਲੇਅ ਸਟੋਰ ਨੇ ਹਟਾਈ Remove China Apps, 50 ਲੱਖ ਤੋਂ ਜ਼ਿਆਦਾ ਵਾਰ ਹੋਈ ਸੀ ਡਾਊਨਲੋਡ

Wednesday, Jun 03, 2020 - 12:16 PM (IST)

ਗੂਗਲ ਪਲੇਅ ਸਟੋਰ ਨੇ ਹਟਾਈ Remove China Apps, 50 ਲੱਖ ਤੋਂ ਜ਼ਿਆਦਾ ਵਾਰ ਹੋਈ ਸੀ ਡਾਊਨਲੋਡ

ਗੈਜੇਟ ਡੈਸਕ– ਪਿਛਲੇ ਕੁਝ ਦਿਨਾਂ ਤੋਂ ਕਾਫੀ ਪ੍ਰਸਿੱਧ ਹੋ ਰਹੀ Remove China Apps ਨੂੰ ਗੂਗਲ ਪਲੇਅ ਸਟੋਰ ਨੇ ਹਟਾ ਦਿੱਤਾ ਹੈ। ਮਈ ’ਚ ਹੀ ਆਈ ਇਸ ਐਪ ਨੂੰ ਕੁਝ ਦਿਨ ਪਹਿਲਾਂ ਹੀ 50 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਇਸ ਐਪ ਰਾਹੀਂ ਤੁਸੀਂ ਆਪਣੇ ਸਮਾਰਟਫੋਨ ’ਚ ਮੌਜੂਦ ਸਾਰੀਆਂ ਚੀਨੀ ਐਪਸ ਨੂੰ ਡਿਲੀਟ ਕਰ ਸਕਦੇ ਸਨ। ਇਹੀ ਕਾਰਨ ਹੈ ਕਿ ਭਾਰਤ ’ਚ ਉਭਰਦੀਆਂ ਚੀਨ ਵਿਰੋਧੀ ਭਾਵਨਾਵਾਂ ਦਾ ਸਿੱਧਾ ਫਾਇਦਾ ਇਸ ਐਪ ਨੂੰ ਮਿਲਿਆ। 

 

ਜਿਨ੍ਹਾਂ ਉਪਭੋਗਤਾਵਾਂ ਦੇ ਫੋਨ ’ਚ ਇਹ ਐਪ ਪਹਿਲਾਂ ਹੀ ਡਾਊਨਲੋਡ ਹੈ, ਉਨ੍ਹਾਂ ਦੇ ਫੋਨ ’ਚ ਇਹ ਕੰਮ ਕਰਦੀ ਰਹੇਗੀ। ਇਹ ਇਕ ਦਿਨ ’ਚ ਦੂਜੀ ਪ੍ਰਸਿੱਧਐਪ ਹੈ ਜਿਸ ਨੂੰ ਗੂਗਲ ਨੇ ਆਪਣੇ ਪਲੇਟਫਾਰਮ ਤੋਂ ਹਟਾਇਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਪਲੇਅ ਸਟੋਰ ਤੋਂ ਟਿਕਟਾਕ ਦੀ ਤਰ੍ਹਾਂ ਕੰਮ ਕਰਨ ਵਾਲੀ ਮਿਤਰੋਂ ਐਪ ਨੂੰ ਵੀ ਹਟਾਇਆ ਗਿਆ ਹੈ। 

ਪਲੇਅ ਸਟੋਰ ਨੇ ਇਸ ਲਈ ਹਟਾਈ ਐਪ
ਇਹ ਐਪ ਗੂਗਲ ਪਲੇਅ ਸਟੋਰ ਦੀ ਟਾਪ ਟ੍ਰੈਂਡਿੰਗ ਲਿਸਟ ’ਚ ਆ ਗਈ ਸੀ। ਰਿਮੂਵ ਚਾਈਨਾ ਐਪ ਨੂੰ ਜੈਪੁਰ ਦੀ ਕੰਪਨੀ OneTouchAppLabs ਨੇ ਤਿਆਰ ਕੀਤਾ ਸੀ। ਕੰਪਨੀ ਪਲੇਅ ਸਟੋਰ ਤੋਂ ਐਪ ਹਟਾਏ ਜਾਣ ਦੀ ਪੁਸ਼ਟੀ ਇਕ ਟਵੀਟ ਰਾਹੀਂ ਕੀਤੀ ਹੈ। ਹਾਲਾਂਕਿ ਟਵੀਟ ’ਚ ਇਹ ਨਹੀਂ ਦੱਸਿਆ ਗਿਆ ਕਿ ਐਪ ਨੂੰ ਹਟਾਉਣ ਦਾ ਕਾਰਨ ਕੀ ਹੈ। 

ਟੈੱਕਕ੍ਰੰਚ ਦੀ ਰਿਪੋਰਟ ਮੁਤਾਬਕ, ਇਸ ਐਪ ਨੇ ਗੂਗਲ ਪਲੇਅ ਸਟੋਰ ਧੋਖੇਬਾਜ਼ ਵਿਵਹਾਰ ਨੀਤੀ (Deceptive Behaviour Policy) ਦਾ ਉਲੰਘਣ ਕੀਤਾ ਹੈ। ਇਸ ਨੀਤੀ ਤਹਿਤ ਕੋਈ ਵੀ ਐਪ ਯੂਜ਼ਰ ਦੀ ਡਿਵਾਈਸ ਸੈਟਿੰਗਸ ’ਚ ਜਾਂ ਐਪ ਦੇ ਬਾਹਰ ਦੇ ਫੀਚਰ ’ਚ ਕੋਈ ਬਦਲਾਅ ਨਹੀਂ ਕਰ ਸਕਦੀ, ਨਾਲ ਹੀ ਕਿਸੇ ਹੋਰ ਥਰਡ ਪਾਰਟੀ ਐਪ ਨੂੰ ਹਟਾਉਣ ਲਈ ਉਕਸਾ ਨਹੀਂ ਕਰ ਸਕਦੀ। 


author

Rakesh

Content Editor

Related News