ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕਦੇ ਨਹੀਂ ਹੋਵੋਗੇ ਆਨਲਾਈਨ ਧੋਖਾਧੜੀ ਦੇ ਸ਼ਿਕਾਰ
Friday, Oct 23, 2020 - 05:04 PM (IST)
ਗੈਜੇਟ ਡੈਸਕ– ਇੰਟਰਨੈੱਟ ਯੂਜ਼ਰਸ ’ਚ ਵਾਧਾ ਹੋਣ ਨਾਲ ਆਨਲਾਈਨ ਧੋਖਾਧੜੀ ਅਤੇ ਹੈਕਿੰਗ ਦੇ ਮਾਮਲੇ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਅਜਿਹੇ ’ਚ ਤੁਹਾਨੂੰ ਧੋਖਾਧੜੀ ਤੋਂ ਬਚਣ ਲਈ ਇੰਟਰਨੈੱਟ ਦਾ ਇਸਤੇਮਾਲ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਸਖ਼ਤ ਲੋੜ ਹੈ ਤਾਂ ਹੀ ਤੁਸੀਂ ਜਾਅਲਸਾਜ਼ਾ ਦੀ ਪਕੜ ’ਚ ਆਉਣ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਆਨਲਾਈਨ ਧੋਖਾਧੜੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।
ਇਹ ਵੀ ਪੜ੍ਹੋ– ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ
ਹਰ ਅਕਾਊਂਟ ਦਾ ਵੱਖਰਾ ਪਾਸਵਰਡ ਰੱਖੋ
ਅੱਜ ਦੇ ਸਮੇਂ ’ਚ ਲੋਕ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ, ਇਸ ਲਈ ਜ਼ਿਆਦਾਤਰ ਲੋਕ ਸਾਰੇ ਅਕਾਊਂਟਾਂ ਦਾ ਇਕ ਹੀ ਪਾਸਵਰਡ ਰੱਖ ਦਿੰਦੇ ਹਨ ਤਾਂ ਜੋ ਇਸ ਨੂੰ ਆਸਾਨੀ ਨਾਲ ਯਾਦ ਰੱਖਿਆ ਜਾ ਸਕੇ। ਪਰ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਹੈਕਰ ਕੋਲ ਤੁਹਾਡਾ ਇਕ ਪਾਸਵਰਡ ਚਲਾ ਗਿਆ ਤਾਂ ਤੁਹਾਡੇ ਸਾਰੇ ਅਕਾਊਂਟਸ ’ਤੇ ਖ਼ਤਰਾ ਮੰਡਰਾਉਣ ਲੱਗੇਗਾ। ਹਮੇਸ਼ਾ ਹਰ ਅਕਾਊਂਟ ਲਈ ਵੱਖਰਾ ਪਾਸਵਰਡ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਨਿੱਜੀ ਡਾਟਾ ਸੁਰੱਖਿਅਤ ਰਹੇਗਾ।
ਇਹ ਵੀ ਪੜ੍ਹੋ– iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ
ਵੈੱਬਸਾਈਟ ਦਾ URL ਜ਼ਰੂਰ ਕਰੋ ਚੈੱਕ
ਜੇਕਰ ਤੁਸੀਂ ਕਿਸੇ ਵੀ ਵੈੱਬਸਾਈਟ ’ਤੇ ਜਾ ਰਹੇ ਹੋ, ਫਿਰ ਚਾਹੇ ਤੁਸੀਂ ਉਥੇ ਬਿੱਲ ਦਾ ਭੁਗਤਾਨ ਕਰਨਾ ਹੋਵੇ ਜਾਂ ਫਿਰ ਬੈਂਕਿੰਗ ਸਰਵਿਸ ਲਈ ਉਸ ਸਾਈਟ ’ਤੇ ਗਏ ਹੋਵੋ। ਉਸ ਨੂੰ ਓਪਨ ਕਰਦੇ ਸਮੇਂ ਹਮੇਸ਼ਾ ਵੈੱਬਸਾਈਟ ਦੇ URL ਨੂੰ ਚੈੱਕ ਕਰੋ। ਜੇਕਰ ਉਹ URL https ਤੋਂ ਸ਼ੁਰੂ ਹੁੰਦਾ ਹੈ ਤਾਂ ਇਸ ਤੋਂ ਪਤਾ ਚਲਦਾ ਹੈ ਕਿ ਵੈੱਬਸਾਈਟ ਸੁਰੱਖਿਅਤ ਹੈ ਜੇਕਰ ਅਜਿਹਾ ਸ਼ੋਅ ਨਹੀਂ ਹੋ ਰਿਹਾ ਤਾਂ ਅਜਿਹੀਆਂ ਸਾਈਟਾਂ ’ਤੇ ਆਪਣੇ ਕਾਰਡ ਦੀ ਜਾਣਕਾਰੀ ਦੇਣਾ ਸੁਰੱਖਿਅਤ ਨਹੀਂ ਹੈ।
ਇਹ ਵੀ ਪੜ੍ਹੋ– iPhone 12 ਯੂਜ਼ਰਸ ਲਈ ਬੁਰੀ ਖ਼ਬਰ! ਡਿਊਲ ਸਿਮ ਅਤੇ 5G ਨੈੱਟਵਰਕ 'ਚ ਨਹੀਂ ਬੈਠ ਰਿਹੈ ਤਾਲਮੇਲ
ਮੁਫ਼ਤ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ
ਮੁਫ਼ਤ ਵਾਈ-ਫਾਈ ਕੁਨੈਕਸ਼ਨ ਦੀ ਵਰਤੋਂ ਕਦੇ ਵੀ ਸ਼ਾਪਿੰਗ ਅਤੇ ਬੈਂਕਿੰਗ ਟ੍ਰਾਂਜੈਕਸ਼ਨ ਲਈ ਨਾ ਕਰੋ। ਇਸ ਨਾਲ ਤੁਹਾਡਾ ਨਿੱਜੀ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ ਅਤੇ ਤੁਸੀਂ ਕਦੇ ਹੈਕਰਾਂ ਦਾ ਸ਼ਿਕਾਰ ਨਹੀਂ ਹੋਵੋਗੇ।
ਇਹ ਵੀ ਪੜ੍ਹੋ– ਹੁਣ ਫਾਲਤੂ ਦੇ ਮੈਸੇਜ ਕਦੇ ਨਹੀਂ ਕਰਨਗੇ ਪਰੇਸ਼ਾਨ, WhatsApp ’ਚ ਆਇਆ ਨਵਾਂ ਫੀਚਰ
ਆਪਣੀਆਂ ਸਾਰੀਆਂ ਫਾਇਲਾਂ ਦਾ ਬੈਕਅਪ ਜ਼ਰੂਰ ਬਣਾਓ
ਤੁਸੀਂ ਆਪਣੀਆਂ ਜ਼ਰੂਰੀ ਫਾਇਲਾਂ ਜਿਨ੍ਹਾਂ ਨੂੰ ਆਪਣੇ ਲੈਪਟਾਪ, ਡੈਸਕਟਾਪ ਜਾਂ ਮੋਬਾਇਲ ’ਚ ਰੱਖਿਆ ਹੋਇਆ ਹੈ ਉਨ੍ਹਾਂ ਦਾ ਬੈਕਅਪ ਲੈਂਦੇ ਰਹੋ। ਅਜਿਹਾ ਕਰਨ ਨਾਲ ਜੇਕਰ ਰੈਨਸਮਵੇਅਰ ਅਟੈਕ ਹੁੰਦਾ ਵੀ ਹੈ ਤਾਂ ਵੀ ਤੁਹਾਡਾ ਡਾਟਾ ਬਚਾਇਆ ਰਹਿ ਸਕਦਾ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਡਾਕਿਊਮੈਂਟਸ ਦਾ ਬੈਕਅਪ ਐਕਸਟਰਨਲ ਡ੍ਰਾਈਵ ’ਚ ਕਰਦੇ ਰਹੋ।
ਭੁੱਲ ਕੇ ਵੀ ਕਿਸੇ ਨਾਲ ਸਾਂਝੀ ਨਾ ਕਰੋ ਬੈਂਕਿੰਗ ਡਿਟੇਲ
ਆਪਣੀ ਨਿੱਜੀ ਅਤੇ ਬੈਂਕਿੰਗ ਨਾਲ ਜੁੜੀ ਜਾਣਕਾਰੀ ਨੂੰ ਕਿਸੇ ਨਾਲ ਫੋਨ ਜਾਂ ਈ-ਮੇਲ ਜਾਂ ਫਿਰ ਐੱਸ.ਐੱਮ.ਐੱਸ. ਰਾਹੀਂ ਭੁੱਲ ਕੇ ਵੀ ਸਾਂਝਾ ਨਾ ਕਰੋ।