ਰਿਲਾਇੰਸ ਜਿਓ ਤੇ ਏਅਰਟੈੱਲ ਦੇ ਇਸ ਪੈਕ ''ਚ ਮਿਲੇਗਾ 50GB ਡਾਟਾ

Monday, May 25, 2020 - 11:17 AM (IST)

ਰਿਲਾਇੰਸ ਜਿਓ ਤੇ ਏਅਰਟੈੱਲ ਦੇ ਇਸ ਪੈਕ ''ਚ ਮਿਲੇਗਾ 50GB ਡਾਟਾ

ਗੈਜੇਟ ਡੈਸਕ— ਲਾਕਡਾਉਨ ਕਾਰਨ ਕਰੋੜਾਂ ਲੋਕ ਘਰੋਂ ਹੀ ਕੰਮ ਕਰ ਰਹੇ ਹਨ। ਵਰਕ ਫਰਾਮ ਹੋਮ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਇੰਟਰਨੈੱਟ ਡਾਟਾ। ਟੈਲੀਕਾਮ ਕੰਪਨੀਆਂ ਨੇ ਗਾਹਕਾਂ ਦੀ ਇਸ ਲੋੜ ਨੂੰ ਸਮਝਿਆ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਲਗਭਗ ਸਾਰੀਆਂ ਟੈਲੀਕਾਮ ਕੰਪਨੀਆਂ ਡਾਟਾ ਨਾਲ ਜੁੜੇ ਲੁਭਾਵਨੇ ਪਲਾਨ ਮੁਹੱਈਆ ਕਰਵਾ ਰਹੀਆਂ ਹਨ। ਇਸ ਵਿਚਕਾਰ ਰਿਲਾਇੰਸ ਜਿਓ ਅਤੇ ਏਅਰਟੈੱਲ ਨੇ ਆਪਣੇ 50 ਜੀ.ਬੀ. ਡਾਟਾ ਵਾਲੇ ਵਰਕ ਫਰਾਮ ਹੋਮ ਪਲਾਨ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਕੰਪਨੀਆਂ ਦੇ ਪਲਾਨ 'ਚ ਤੁਹਾਡੇ ਲਈ ਕਿਸ ਦਾ ਪਲਾਨ ਬਿਹਤਰ ਹੈ। 

ਜਿਓ ਦਾ ਵਰਕ ਫਰਾਮ ਹੋਮ 4ਜੀ ਡਾਟਾ ਪੈਕ
ਰਿਲਾਇੰਸ ਜਿਓ ਨੇ ਕੁਝ ਦਿਨ ਪਹਿਲਾਂ ਵਰਕ ਫਰਾਮ ਹੋਮ 4ਜੀ ਡਾਟਾ ਪੈਕ ਪੇਸ਼ ਕੀਤਾ ਹੈ। ਇਸ ਵਿਚ ਸਭ ਤੋਂ ਮਹਿੰਗਾ ਡਾਟਾ ਵਾਊਚਰ 251 ਰੁਪਏ ਦਾ ਹੈ। ਇਸ ਪੈਕ 'ਚ ਕੰਪਨੀ ਬਿਨ੍ਹਾਂ ਕਿਸੇ ਡੇਲੀ ਲਿਮਟ ਦੇ 50 ਜੀ.ਬੀ. ਆਫਰ ਕਰ ਰਹੀ ਹੈ। ਕੰਪਨੀ ਇਸ ਪੈਕ ਨੂੰ ਇਕ ਸਟੈਂਡਅਲੋਨ ਰੀਚਾਰਜ ਵਾਊਚਰ ਦੇ ਤੌਰ 'ਤੇ ਪੇਸ਼ ਕਰ ਰਹੀ ਹੈ ਅਤੇ ਇਸ ਦੀ ਮਿਆਦ 30 ਦਿਨਾਂ ਦੀ ਹੈ। ਇਸ ਪੈਕ 'ਚ ਕਾਲਿੰਗ ਜਾਂ ਦੂਜੇ ਫਾਇਦੇ ਨਹੀਂ ਮਿਲਦੇ। 

ਏਅਰਟੈੱਲ ਦਾ 251 ਰੁਪਏ ਵਾਲਾ ਡਾਟਾ ਪੈਕ
ਲਾਕਡਾਉਨ ਦੌਰਾਨ ਗਾਹਕਾਂ ਦੇ ਘਰੋਂ ਕੰਮ ਕਰਨ 'ਚ ਡਾਟਾ ਦੀ ਕਮੀਂ ਨਾ ਹੋਵੇ, ਇਸ ਲਈ ਏਅਰਟੈੱਲ ਨੇ 251 ਰੁਪਏ ਦਾ 4ਜੀ ਡਾਟਾ ਪੈਕ ਪੇਸ਼ ਕੀਤਾ ਹੈ। ਇਸ ਪੈਕ 'ਚ ਕੰਪਨੀ 50 ਜੀ.ਬੀ. ਡਾਟਾ ਦੇ ਰਹੀ ਹੈ। ਪੈਕ 'ਚ ਮਿਲਣ ਵਾਲਾ ਡਾਟਾ ਬਿਨ੍ਹਾਂ ਕਿਸੇ ਡੇਲੀ ਲਿਮਟ ਦੇ ਆਉਂਦਾ ਹੈ। ਪੈਕ ਦੀ ਮਿਆਦ ਮੌਜੂਦਾ ਪਲਾਨ ਦੀ ਮਿਆਦ ਜਿੰਨੀ ਹੈ। ਏਅਰਟੈੱਲ ਦੇ ਇਸ ਪੈਕ ਨੂੰ ਫਿਲਹਾਲ ਥਰਡ ਪਾਰਟੀ ਐਪਸ ਜਿਵੇਂ ਪੇਟੀਐੱਮ ਜਾਂ ਗੂਗਲ ਪੇਅ ਰਾਹੀਂ ਹੀ ਰੀਚਾਰਜ ਕੀਤਾ ਜਾ ਸਕਦਾ ਹੈ।


author

Rakesh

Content Editor

Related News