''ਹੈਪੀ ਨਿਊ ਯੀਅਰ'' ਆਫਰ ਦੇ ਨਾਲ ਲਾਂਚ ਹੋਇਆ LYF ਵਾਟਰ 3 ਸਮਾਰਟਫੋਨ

12/28/2016 2:24:17 PM

ਜਲੰਧਰ- ਭਾਰਤ ਦੀ ਦੂਰਸੰਚਾਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ ਨੇ ਆਪਣੀ ਲਾਇਫ ਸੀਰੀਜ਼ ਦੇ ਤਹਿਤ ਇਕ ਨਵਾਂ ਸਮਾਰਟਫੋਨ LYF ਵਾਟਰ 3 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਭਾਰਤ ''ਚ ਕੀਮਤ 6,599 ਰੁਪਏ ਹੈ। ਇਸ ਬਜਟ ਸਮਾਰਟਫੋਨ ਨੂੰ ਰਿਲਾਇੰਸ ਨੇ ਜਿਓ ਦੇ ''ਹੈਪੀ ਨਿਊ ਯੀਅਰ'' ਆਫਰ ਦੇ ਨਾਲ ਲਾਂਚ ਕੀਤਾ ਹੈ। ਸਿਲਵਰ ਕਲਰ ਵੇਰੀਅੰਟ ''ਚ ਉਪਲੱਬਧ ਇਸ ਸਮਾਰਟਫੋਨ ਦੇ ਨਾਲ ਯੂਜ਼ਰਸ ਜਿਓ ਦੀ ਫ੍ਰੀ ਡਾਟਾ ਅਤੇ ਕਾਲਿੰਗ ਦੀ ਸ਼ਾਨਦਾਰ ਸਰਵਿਸ ਦਾ ਲਾਭ ਵੀ ਲੈ ਸਕਦੇ ਹਨ। 
ਫੀਚਰਜ਼ ਦੀ ਗੱਲ ਕਰੀਏ ਤਾਂ ਲਾਇਫ ਵਾਟਰ 3 ''ਚ 5.5-ਇੰਚ (1280x720 ਪਿਕਸਲ) ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਸਕਰੀਨ ਦੀ ਡੈਨਸਿਟੀ 267 ਪੀ.ਪੀ.ਆਈ. ਹੈ। ਇਸ ਫੋਨ ''ਚ 1.5 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਐੱਮ.ਐੱਸ.ਐੱਮ.8939 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੀਨੋ ਏ405 3ਡੀ ਜੀ.ਪੀ.ਯੂ. ਅਤੇ 2ਜੀ.ਬੀ. ਰੈਮ ਹੈ। ਇਸ ਸਮਾਰਟਫੋਨ ''ਚ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਿਕਸਡ ਫੋਕਸ ਫਰੰਟ ਕੈਮਰਾ ਵੀ ਹੈ। ਐਂਡਰਾਇਡ 5.0 ਲਾਲੀਪਾਪ ''ਤੇ ਚੱਲਣ ਵਾਲੇ ਇਸ ਸਮਾਰਟਫੋਨ ਨੂੰ ਪਾਵਰ ਦੇਣ ਲਈ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਨਾਲ 6 ਘੰਟਿਆਂ ਤੱਕ ਦਾ ਟਾਕਟਾਈਮ ਅਤੇ 128 ਘੰਟਿਆਂ ਦਾ ਸਟੈਂਡਬਾਈ ਟਾਈਮ ਮਿਲੇਗਾ। ਕੁਨੈਕਟੀਵਿਟੀ ਲਈ ਇਸ ਸਮਾਰਟਫੋਨ ''ਚ 4ਜੀ ਵੀ.ਓ.ਐੱਲ.ਟੀ.ਈ., ਐਂਬੀਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ., ਜੀ.ਪੀ.ਆਰ.ਐੱਸ./ਐੱਜ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ।

Related News